Canada : ‘ਮੀਰੀ ਪੀਰੀ ਦਿਵਸ’ ‘ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
ਸਰੀ ਦੀ ਮੇਅਰ ਬਰਿੰਡਾ ਲੌਕ ਨੂੰ ਸਨਮਾਨਿਤ ਕੀਤਾ ਗਿਆ
ਹਰਦਮ ਮਾਨ
ਸਰੀ, 6 ਅਗਸਤ 2025-। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸੰਗਤਾਂ ਬੇਮਿਸਾਲ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਦਿਖਾਇਆ। ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਅਤੇ ਕਰੀਬ 3 ਵਜੇ ਸੰਪੂਰਨ ਹੋਇਆ।
ਸਿੱਖ ਸੰਸਥਾਵਾਂ, ਵਿਦਿਅਕ ਅਦਾਰੇ ਅਤੇ ਸੇਵਾਦਾਰ ਭਰਪੂਰ ਉਤਸ਼ਾਹ ਨਾਲ ਸ਼ਾਮਿਲ ਹੋਏ।
ਨਗਰ ਕੀਰਤਨ ਦੌਰਾਨ ਢਾਡੀ ਦਰਬਾਰ, ਕਥਾ ਦਰਬਾਰ ਅਤੇ ਕੀਰਤਨ ਦਰਬਾਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੀਰਤਨੀ ਜਥੇ ਭਾਈ ਲਖਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਅਤੇ ਭਾਈ ਸੰਦੀਪ ਸਿੰਘ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਗੁਰਮਤਿ ਸਕੂਲ ਦੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ।
ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੀ ਮੁੱਖ ਸਟੇਜ 'ਤੇ ਸਰੀ ਦੀ ਮੇਅਰ ਬਰਿੰਡਾ ਲੌਕ ਨੂੰ, ਉਹਨਾਂ ਵੱਲੋਂ 23 ਜੁਲਾਈ ਦੇ ਦਿਹਾੜੇ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ' ਐਲਾਨੇ ਜਾਣ ਅਤੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਲਈ ਕੀਤੇ ਉਪਰਾਲੇ ਲਈ ਸਨਮਾਨਿਤ ਕੀਤਾ ਗਿਆ। ਮੇਅਰ ਨੇ ਇਸ ਮੌਕੇ 'ਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਲਈ ਉਹ ਸਿੱਖ ਭਾਈਚਾਰੇ ਦੀ ਹਮੇਸ਼ਾ ਰਿਣੀ ਰਹੇਗੀ। ਉਸਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਨਾਂ ਦਾ ਐਲਾਨ ਕਰਨਾ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ 'ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ਼ ਸੁਸਾਇਟੀ ਬੀਸੀ ਕੈਨੇਡਾ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ਼ ਦੇ ਨਾਂ ਦੀ ਬਹਾਲੀ ਲਈ ਸਮੁੱਚੇ ਯਤਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਹਿਲਾਂ ਵੈਨਕੂਵਰ ਅਤੇ ਫਿਰ ਸਰੀ ਵੱਲੋਂ ਇਸ ਦਿਹਾੜੇ ਨੂੰ ਗੁਰੂ ਨਾਨਕ ਜਹਾਜ ਦਿਹਾੜਾ, ਐਲਾਨੇ ਜਾਣ ਤੇ ਖੁਸ਼ੀ ਪ੍ਰਗਟਾਈl ਸੰਸਥਾ ਦੇ ਸੇਵਾਦਾਰ ਭਾਈ ਰਾਜ ਸਿੰਘ ਭੰਡਾਲ ਨੇ ਸਰੀ ਸਿਟੀ ਵੱਲੋਂ ਪੇਸ਼ ਕੀਤਾ ਐਲਾਨਨਾਮਾ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ।
ਨਗਰ ਕੀਰਤਨ ਦੇ ਸਮਾਪਤੀ ਸਮਾਗਮ ਦੇ ਅਖੀਰ ਵਿੱਚ ਸਿੱਖ ਸੰਘਰਸ਼ 'ਚ ਸ਼ਹੀਦ ਹੋਣ ਵਾਲੇ ਯੋਧਿਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਖਾਲਸਾ ਪੰਥ ਵੱਲੋਂ ਸਤਿਕਾਰ ਦਿੱਤਾ ਗਿਆ। ਨੌਜਵਾਨ ਸਿੱਖ ਆਗੂ ਭਾਈ ਮਨਿੰਦਰ ਸਿੰਘ ਬੋਇਲ ਸਮੇਤ ਸਿੱਖ ਸੰਸਥਾਵਾਂ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਪੰਥ ਦੀ ਇੱਕਜੁੱਟਤਾ ਅਤੇ ਸਾਂਝ ਵਾਸਤੇ ਦ੍ਰਿੜ ਅਹਿਦ ਲੈਣ ਦੀ ਅਰਦਾਸ ਕੀਤੀ। ਇਹ ਸਮਾਗਮ ਇਤਿਹਾਸਿਕ, ਯਾਦਗਾਰੀ ਅਤੇ ਪ੍ਰੇਰਨਾ ਸਰੋਤ ਰਿਹਾ।
- Download Babushahi App
-
-