AAP ਪੰਜਾਬ ਸੋਸ਼ਲ ਮੀਡੀਆ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ
ਰਵੀ ਜੱਖੂ
ਚੰਡੀਗੜ੍ਹ, 16 ਜਨਵਰੀ 2026
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਸੋਸ਼ਲ ਮੀਡੀਆ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਵੱਡੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਜ਼ੋਨ ਤੋਂ ਲੈ ਕੇ ਹਲਕਾ ਪੱਧਰ ਤੱਕ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਪਾਰਟੀ ਵੱਲੋਂ ਜਾਰੀ ਕੀਤੇ ਗਏ ਨਵੇਂ ਜਥੇਬੰਦਕ ਢਾਂਚੇ ਵਿੱਚ ਹੇਠ ਲਿਖੇ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ:
ਜ਼ੋਨ ਸਕੱਤਰ (Zone Secretaries)
ਜ਼ਿਲ੍ਹਾ ਇੰਚਾਰਜ (District Incharges)
ਜ਼ਿਲ੍ਹਾ ਸਕੱਤਰ (District Secretaries)
ਹਲਕਾ ਕੋਆਰਡੀਨੇਟਰ (Constituency Coordinators)
ਹਲਕਾ ਵਾਈਸ-ਕੋਆਰਡੀਨੇਟਰ (Constituency Vice-Coordinators) : for detail click on link :https://drive.google.com/file/d/1vTp7UMgnt0-_0PK37EZLDTRgVamcvFf-/view?usp=sharing
ਆਮ ਆਦਮੀ ਪਾਰਟੀ ਪੰਜਾਬ ਸੋਸ਼ਲ ਮੀਡੀਆ ਵਿੰਗ ਦੇ ਜ਼ੋਨ ਸਕੱਤਰ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਸਕੱਤਰ, ਹਲਕਾ ਕੋਆਰਡੀਨੇਟਰ ਅਤੇ ਹਲਕਾ ਵਾਈਸ-ਕੋਆਰਡੀਨੇਟਰਾਂ ਦਾ ਐਲਾਨ ਕਰਦੀ ਹੈ। ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਲਈ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ। pic.twitter.com/gj8Isk58dm
— AAP Punjab (@AAPPunjab) January 16, 2026