200 ਮੋਟਰਸਾਈਕਲਾਂ ਦੇ ਕਾਫਲੇ ਨਾਲ ਮੁਹਾਲੀ ਪਹੁੰਚੇ ਗੁਰਦਰਸ਼ਨ ਸਿੰਘ ਸੈਣੀ
ਪ੍ਰਧਾਨ ਮੰਤਰੀ ਦੀ 25 ਸਾਲਾ ਜਨਤਕ ਸੇਵਾ ਨੂੰ ਸਮਰਪਿਤ ਸਮਾਗਮ ’ਚ ਕੀਤੀ ਸ਼ਮੂਲੀਅਤ
ਜ਼ੀਰਕਪੁਰ/ 7 ਅਕਤੂਬਰ (2026):
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 25 ਸਾਲ ਦੀ ਜਨਤਕ ਸੇਵਾ ਦੇ ਮੌਕੇ ’ਤੇ ਮੁਹਾਲੀ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਓਬੀਸੀ ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਹਲਕਾ ਡੇਰਾ ਬਸੀ ਦੇ ਸੇਵਾਦਾਰ ਸ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਜ਼ੀਰਕਪੁਰ ਤੋਂ 200 ਮੋਟਰਸਾਈਕਲਾਂ ਦਾ ਵਿਸ਼ਾਲ ਕਾਫਲਾ ਮੁਹਾਲੀ ਪਹੁੰਚਿਆ। ਸ਼੍ਰੀ ਸੈਣੀ ਦੀ ਅਗਵਾਈ ਹੇਠ ਕਾਫਲੇ ਨੇ ਜ਼ੀਰਕਪੁਰ ਦੀਆਂ ਸੜਕਾਂ ਤੋਂ ਹੁੰਦੇ ਹੋਏ ਮੁਹਾਲੀ ਵੱਲ ਰੁਖ ਕੀਤਾ। ਕਾਫਲੇ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਆਗੂ, ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ।ਮੋਟਰਸਾਈਕਲਾਂ ਦੇ ਇਸ ਕਾਫਲੇ ਨੇ ਇਲਾਕੇ ਵਿੱਚ ਪਾਰਟੀ ਦੀ ਸਰਗਰਮੀ ਅਤੇ ਵਰਕਰਾਂ ਦੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ।

ਮੁਹਾਲੀ ਪਹੁੰਚਣ ਉਪਰੰਤ ਗੁਰਦਰਸ਼ਨ ਸਿੰਘ ਸੈਣੀ ਨੇ ਆਪਣੇ ਸਾਥੀਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾ ਜਨਤਕ ਸੇਵਾ ਨੂੰ ਸਮਰਪਿਤ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ ਅਤੇ ਜ਼ਿਲ੍ਹਾ ਓਬੀਸੀ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ ਸਮੇਤ ਹਲਕੇ ਦੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਰਹੇ।
ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੰਬੀ ਜਨਤਕ ਸੇਵਾ ਅਤੇ ਦੇਸ਼ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਪਾਰਟੀ ਵਰਕਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਵਰਕਰਾਂ ਦਾ ਇਕੱਠ ਭਾਜਪਾ ਪ੍ਰਤੀ ਉਨ੍ਹਾਂ ਦੇ ਸਮਰਥਨ ਅਤੇ ਸਰਗਰਮ ਭੂਮਿਕਾ ਨੂੰ ਦਰਸਾਉਂਦਾ ਹੈ। ਅੱਜ ਜ਼ੀਰਕਪੁਰ ਤੋਂ 200 ਮੋਟਰਸਾਈਕਲਾਂ ਦਾ ਸਿਰਫ ਕਾਫਲਾ ਨਹੀਂ ਸਗੋਂ ਭਾਜਪਾ ਦੇ ਜ਼ਮੀਨੀ ਪੱਧਰ ’ਤੇ ਸਰਗਰਮ ਵਰਕਰਾਂ ਦੇ ਜੋਸ਼ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਹੈ। ਜ਼ੀਰਕਪੁਰ ਦੀਆਂ ਸੜਕਾਂ ਤੋਂ ਮੁਹਾਲੀ ਤੱਕ ਵਰਕਰਾਂ ਦਾ ਇਹ ਉਤਸ਼ਾਹ ਦੱਸਦਾ ਹੈ ਕਿ ਪਾਰਟੀ ਦਾ ਸੰਗਠਨ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਵਰਕਰ ਹਰ ਵੱਡੇ ਮੌਕੇ ’ਤੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
- Download Babushahi App
-
-