ਸੋਹਾਣਾ ਹਸਪਤਾਲ ਵੱਲੋਂ ਕੈਂਸਰ ਜਾਗਰੂਕਤਾ ਮਹੀਨੇ ਦੇ ਮੌਕੇ 'ਤੇ ਵਿਸ਼ੇਸ਼ ਮੁਹਿੰਮ; ਪੂਰਾ ਫਰਵਰੀ ਮਹੀਨਾ ਮਾਹਿਰਾਂ ਦੀ ਸਲਾਹ ਮਿਲੇਗੀ ਬਿਲਕੁਲ ਮੁਫ਼ਤ
ਚਾਰ ਦਿਨਾਂ ਮੁੱਖ ਮੈਮੋਗ੍ਰਾਫੀ ਕੈਂਪ ਵਿਚ ਭਾਰੀ ਗਿਣਤੀ ‘ਚ ਲੋਕਾਂ ਨੇ ਲਿਆ ਫ਼ਾਇਦਾ
ਮੋਹਾਲੀ, 3 ਫਰਵਰੀ
ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਸੋਹਾਣਾ ਹਸਪਤਾਲ, ਮੋਹਾਲੀ ਵੱਲੋਂ ਮਰੀਜ਼ਾਂ ਦੀ ਤੰਦਰੁਸਤੀ ਲਈ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਫਰਵਰੀ ਦੇ 'ਕੈਂਸਰ ਜਾਗਰੂਕਤਾ ਮਹੀਨੇ' ਮੌਕੇ ਹਸਪਤਾਲ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਤਹਿਤ 1 ਫਰਵਰੀ ਤੋਂ 28 ਫਰਵਰੀ ਤੱਕ ਪੂਰਾ ਮਹੀਨਾ ਕੈਂਸਰ ਮਾਹਿਰਾਂ ਵੱਲੋਂ ਮੁਫ਼ਤ ਸਲਾਹ-ਮਸ਼ਵਰਾ ਅਤੇ ਦੂਜੀ ਰਾਏ ਵੀ ਮੁਫਤ ਲੈਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦਾ ਮੁੱਖ ਮਕਸਦ ਕੈਂਸਰ ਦੀ ਜਲਦੀ ਪਛਾਣ ਕਰਨਾ ਅਤੇ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣਾ ਹੈ।
ਹਸਪਤਾਲ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ 2 ਤੋਂ 4 ਫਰਵਰੀ ਤੱਕ ਇੱਕ ਵਿਸ਼ੇਸ਼ ਮੁਫ਼ਤ ਮੈਮੋਗ੍ਰਾਫੀ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਔਰਤਾਂ ਨੂੰ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਅਤਿ-ਆਧੁਨਿਕ ਮਸ਼ੀਨਾਂ ਰਾਹੀਂ ਸਕ੍ਰੀਨਿੰਗ ਕੀਤੀ ਗਈ। ਵੱਡੀ ਗਿਣਤੀ ਵਿੱਚ ਔਰਤਾਂ ਨੇ ਇਸ ਸਹੂਲਤ ਦਾ ਲਾਭ ਉਠਾਉਂਦਿਆਂ ਮਾਹਿਰ ਡਾਕਟਰਾਂ ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ।
ਇਸ ਮੌਕੇ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਓਨਕੋਲੋਜੀ, ਡਾ. ਗੌਤਮ ਗੋਇਲ ਨੇ ਕਿਹਾ ਕਿ ਅਕਸਰ ਲੋਕ ਡਰ ਕਾਰਨ ਜਾਂਚ ਵਿੱਚ ਦੇਰੀ ਕਰ ਦਿੰਦੇ ਹਨ, ਜੋ ਖ਼ਤਰਨਾਕ ਹੋ ਸਕਦੀ ਹੈ। ਜੇਕਰ ਕੈਂਸਰ ਦਾ ਪਤਾ ਸ਼ੁਰੂਆਤੀ ਪੜਾਅ 'ਤੇ ਲੱਗ ਜਾਵੇ, ਤਾਂ ਇਹ ਪੂਰੀ ਤਰ੍ਹਾਂ ਇਲਾਜਯੋਗ ਹੈ। ਸਹੀ ਸਮੇਂ 'ਤੇ ਕੀਤੀ ਗਈ ਜਾਂਚ ਲੱਖਾਂ ਜਾਨਾਂ ਬਚਾ ਸਕਦੀ ਹੈ। ਇਸ ਲਈ ਇਸ ਮਹੀਨਾ ਭਰ ਚੱਲਣ ਵਾਲੀ ਸੁਵਿਧਾ ਦਾ ਮਰੀਜ਼ ਵੱਧ ਵੱਧ ਫ਼ਾਇਦਾ ਲੈਣ ।
ਹਸਪਤਾਲ ਦੇ ਟਰੱਸਟ ਸਕੱਤਰ ਗੁਰਮੀਤ ਸਿੰਘ ਨੇ ਹਸਪਤਾਲ ਦੀ ਵਚਨਬੱਧਤਾ ਦਹੁਰਾਉਂਦਿਆਂ ਕਿਹਾ ਕਿ ਸੋਹਾਣਾ ਹਸਪਤਾਲ ਦਾ ਉਦੇਸ਼ ਸਿਰਫ਼ ਇਲਾਜ ਕਰਨਾ ਨਹੀਂ, ਸਗੋਂ ਮਰੀਜ਼ਾਂ ਵਿੱਚ ਜੀਣ ਦੀ ਉਮੀਦ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਮਰੀਜ਼ ਇੱਥੋਂ ਸਫਲ ਇਲਾਜ ਕਰਵਾ ਚੁੱਕੇ ਹਨ ਅਤੇ 25,000 ਤੋਂ ਵੱਧ ਕੈਂਸਰ ਸਰਵਾਈਵਰ ਅੱਜ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੋਹਾਣਾ ਹਸਪਤਾਲ ਆਧੁਨਿਕ ਤਕਨੀਕ ਅਤੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਕੈਂਸਰ ਵਿਰੁੱਧ ਜੰਗ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।