ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਖਿਆਲੀ ਵਾਲਾ ਨੂੰ ਤਿੰਰਗਾ ਝੰਡਾ ਲਹਿਰਾਕੇ ਦਿੱਤੀ ਸ਼ਰਧਾਂਜਲੀ
ਅਸ਼ੋਕ ਵਰਮਾ
ਬਠਿੰਡਾ ,23ਅਗਸਤ 2026: ਅੱਜ ਪਿੰਡ ਖਿਆਲੀ ਵਾਲੇ ਵਿਖੇ ਕਿ ਆਜ਼ਾਦ ਹਿੰਦ ਫੌਜ ਦੇ ਦਲੇਰ ਸਿਪਾਹੀ ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਖਿਆਲੀ ਵਾਲਾ ਦੀ ਯਾਦਗਾਰ ਤੇ ਪਿੰਡ ਵਾਸੀਆਂ ਨੇ ਤਿੰਰਗਾ ਲਹਿਰਾਕੇ ਸ਼ਰਧਾਂਜਲੀ ਭੇਟ ਕੀਤੀ।।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ,ਮੇਜਰ ਸਿੰਘ ਖਿਆਲੀ ਵਾਲਾ, ਭਾਰਤੀ ਕਿਸਾਨ ਯੂਨੀਅlਨ ਕ੍ਰਾਂਤੀਕਾਰੀ ਦੇ ਆਗੂ ਜਿੰਦਰ ਸਿੰਘ ਖਿਆਲੀ ਵਾਲਾ ਜਗਰੂਪ ਸਿੰਘ, ਸਾਬਕਾ ਫੌਜੀ ਨਿੰਰਜਨ ਸਿੰਘ ਫੌਜੀ , ਦੀਦਾਰ ਸਿੰਘ ਫੌਜੀ, ਗੁਰਨੈਬ ਸਿੰਘ ਫੌਜੀ, ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਕਿਹਾ ਕਿ ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਖਿਆਲੀ ਵਾਲਾ ਨੇ ਅਜ਼ਾਦੀ ਸੰਗਰਾਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਸਮਾਂ ਗੁਜਰਿਆ ਹੈ ਜੋ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ।
ਉਹਨਾਂ ਕਿਹਾ ਕਿ ਅਜਮੇਰ ਸਿੰਘ ਨੇ ਆਪਣੇ ਨਿੱਜੀ ਹਿੱਤਾ ਤੋ ਉਪਰ ਉਠ ਕੇ ਆਜ਼ਾਦ ਭਾਰਤ ਲਈ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਇਆ ।ਉਹ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਜਿਊਦੇ ਰਹਿਣਗੇ ।ਜਿਹੜੀਆਂ ਕੌਮਾਂ ਆਪਣੇ ਯੋਧਿਆਂ ਨੂੰ ਭੁੱਲ ਜਾਂਦੀਆਂ ਹਨ।ਉਹ ਦੁਨੀਆਂ ਦੇ ਨਕਸ਼ੇ ਤੋ ਮਿੱਟ ਜਾਦੀਆਂ ਹਨ।ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਤੇ ਪਿੰਡ ਦੀ ਪੰਚਾਇਤ ਵੱਲੋ ਉਹਨਾਂ ਦੀ ਯਾਦਗਾਰ ਉਪਰ ਤਿਰੰਗਾ ਝੰਡਾ ਲਹਿਰਾਕੇ ਸ਼ਰਧਾਂਜਲੀ ਭੇਂਟ ਕੀਤੀ ਜਾਦੀ ਸੀ ਪਰ ਇਸ ਵਾਰ ਪ੍ਰਸ਼ਾਸਨ ਦੀ ਅਣਦੇਖੀ ਤੇ ਕਾਰਨ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ। ਅੱਜ ਪਿੰਡ ਖਿਆਲੀ ਵਾਲਾ ਦੇ ਵਾਸੀਆਂ ਨੇ ਤਿੰਰਗਾ ਝੰਡਾ ਲਹਿਰਾਕੇ ਅਜਮੇਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜੱਥੇਦਾਰ ਪ੍ਰੀਤਮ ਸਿੰਘ ਨੇ ਪਹੁੰਚੇ ਹੋਏ ਲੋਕਾਂ ਦਾ ਧੰਨਵਾਦ ਕੀਤਾ।
- Download Babushahi App
-
-