ਸੀ.ਬੀ.ਏ ਇਨਫੋਟੈਕ ਵੱਲੋਂ ਸੰਸਥਾ ਦੇ 12 ਸਾਲ ਪੂਰੇ ਹੋਣ ’ਤੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ
ਨੌਜਵਾਨਾਂ ਲੜਕੇ-ਲੜਕੀਆਂ ਨੂੰ ਹੁਨਰਮੰਦ ਬਣਾਉਣ ਵਿਚ ਸੀ.ਬੀ.ਏ ਇਨਫੋਟੈਕ ਚੰਗਾ ਰੋਲ ਅਦਾ ਕਰੀ : ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 10 ਜਨਵਰੀ ਗੁਰਦਾਸਪੁਰ ਸ਼ਹਿਰ ਦੀ ਪ੍ਰਸਿੱਧ ਕੰਪਿਊਟਰ ਅਤੇ ਆਈ.ਟੀ. ਸਿੱਖਿਆ ਸੰਸਥਾ ਸੀ.ਬੀ.ਏ ਇਨਫੋਟੈਕ ਵੱਲੋਂ ਆਪਣੇ ਸਥਾਪਨਾ ਦੇ 12 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਅੱਜ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਸ਼ਹਿਰ ਦੀਆਂ ਅਨੇਕਾਂ ਸਮਾਜਿਕ ਅਤੇ ਸਿੱਖਿਆਕ ਸ਼ਖਸੀਅਤਾਂ ਨੇ ਭਾਗ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਰਮਨ ਬਹਿਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਨੇ ਸੰਸਥਾ ਦੀ ਐਮ.ਡੀ ਮੈਡਮ ਸਿਮਰਨ ਚੋਪੜਾ, ਇੰਜੀਨੀਅਰ ਸੰਦੀਪ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 12 ਸਾਲਾਂ ਦੀ ਸਫਲ ਯਾਤਰਾ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਸਮਾਗਮ ਦੌਰਾਨ ਸੰਗਤ ਲਈ ਲੰਗਰ ਦੀ ਸੇਵਾ ਵੀ ਕੀਤੀ ਗਈ। ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਸਾਰਾ ਮਾਹੌਲ ਆਤਮਿਕ ਸ਼ਾਂਤੀ ਅਤੇ ਭਕਤੀਮਈ ਰਸ ਨਾਲ ਭਰਿਆ ਰਿਆ। ਰਮਨ ਬਹਿਲ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਦੀ ਸਮੁੱਚੀ ਟੀਮ ਨੇ ਬੜੀ ਹੀ ਮੇਨਹਤ ਨਾਲ ਗੁਰਦਾਸਪੁਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸੀ.ਬੀ.ਏ ਇਨਫੋਟੈਕ ਤੋੀ ਕੋਚਿੰਗ ਲੈ ਕੇ ਹੁਣ ਤੱਕ ਹਜਾਰਾਂ ਨੌਜਵਾਨ ਵੱਖ-ਵੱਖ ਕੰਪਨੀਆਂ ਵਿਚ ਨੌਕਰੀਆਂ ਕਰ ਰਹੇ ਹਨ। ਜੋ ਗੁਰਦਾਸਪੁਰ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕ ਇੰਜੀ:ਸੰਦੀਪ ਕੁਮਾਰ ਬਹੁਤ ਹੀ ਮੇਹਨਤ ਹਨ, ਜਿੰਨਾਂ ਨੇ ਗੁਰਦਸਪੁਰ ਵਿਚ ਨੌਜਵਾਨਾਂ ਨੂੰ ਇਕ ਵਧੀਆ ਇੰਸਟੀਚਿਊਟ ਦਿੱਤਾ ਜੋ ਕੰਪਿਊਟਰ ਦੇ ਨਾਲ-ਨਾਲ ਆਈ.ਟੀ ਦੇ ਕੋਰਸ ਕਰਵਾ ਰਹੇ ਹਨ। ਇਸ ਮੌਕੇ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਅਤੇ ਮੈਡਮ ਸਿਮਰਨ ਚੋਪੜਾ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ ਗਈ ਕਿ ਸੀ.ਬੀ.ਏ ਇਨਫੋਟੇਕ ਭਵਿੱਖ ਵਿੱਚ ਵੀ ਇੰਝ ਹੀ ਤਰੱਕੀ ਕਰਦੀ ਰਹੇ ਅਤੇ ਨੌਜਵਾਨਾਂ ਨੂੰ ਰੋਜ਼ਗਾਰਯੋਗ ਬਣਾਉਣ ਵਿੱਚ ਆਪਣਾ ਯੋਗਦਾਨ ਜਾਰੀ ਰੱਖੇ।