ਸਾਈਬਰ ਪੁਲਿਸ ਗੁਰਦਾਸਪੁਰ ਵੱਲੋਂ ਜਾਗਰੂਕਤਾ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ, 23 ਅਕਤੂਬਰ ਆਦਿਤਿਆ,ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਈਬਰ ਪੁਲਿਸ ਗੁਰਦਾਸਪੁਰ ਵੱਲੋਂ ਇੱਕ ਜਾਗਰੂਕਤਾ ਸੈਮੀਨਾਰ ਮਾਤਾ ਗੁਜਰੀ ਇੰਟਰਨੈਸ਼ਨਲ ਸਕੂਲ ਅਮੀਪੁਰ ਵਿਖੇ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਤੇ ਸਮੂਹ ਸਟਾਫ ਨੂੰ ਸ਼ਾਮਿਲ ਕਰਕੇ ਸਾਈਬਰ ਕ੍ਰਾਰੀਮ ਬਾਰੇ ਜਾਣਕਾਰੀ ਦਿੱਤੀ ਗਈ।
ਇੰਸਪੈਕਟਰ ਅਮਨਪ੍ਰੀਤ ਕੌਰ ਔਲਖ ਐਸ.ਐਚ.ਓ ਸਾਈਬਰ ਕ੍ਰਾਈਮ ਵਲੋਂ ਦੱਸਿਆ ਗਿਆ ਕਿ ਕਿਵੇਂ ਅਸ਼ੀ ਸਾਈਬਰ ਕ੍ਰਾਰੀਮ ਦਾ ਸ਼ਿਕਾਰ ਬਣਦੇ ਹਾਂ। ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਤੇ ਮੋਬਾਈਲ ਫੋਨ ਦੀ ਵਰਤੋਂ ਸੰਜਮ ਨਾਲ ਕਰਨ ਬਾਰੇ ਦੱਸਿਆ ਗਿਆ।
ਏ.ਐਸ.ਆਈ ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਗੁੱਡ ਸਮਾਟੀਅਨ ਸਕੀਮ ਬਾਰੇ ਜਾਗਰੂਕ ਕੀਤਾ ਤੇ ਹੈਲਪ ਲਾਈਨ ਨੰਬਰ 112,1033,1930 ਬਾਰੇ ਜਾਗਰੂਕ ਕੀਤਾ ਗਿਆ.
ਸੈਮੀਨਾਰ ਵਿੱਚ ਇੰਸਪੈਕਟਰ ਅਮਨਪ੍ਰੀਤ ਕੌਰ, ਏ ਐਸ ਆਈ ਹੀਰਾ ਸਿੰਘ, ਅਮਨਦੀਪ ਸਿੰਘ ਚੈਅਰਮੈਨ ਕੁਲਜੀਤ ਸਿੰਘ ਪ੍ਰਿੰਸੀਪਲ ਸਾਹਿਬ ਤੇ ਸਮੂਹ ਸਟਾਫ ਨੇ ਹਿੱਸਾ ਲਿਆ।