ਸਰਕਾਰ ਸਕੂਲਾਂ ਨੂੰ ਜਮਾਤ ਵਾਈਜ਼ ਟੀਚਰ ਦੇਵੇ- ਜੀਟੀਯੂ ਪੰਜਾਬ
ਨਵੀਂ ਭਰਤੀ ਕਰਨ ਦੀ ਬਜਾਏ,ਆਰਜੀ ਪ੍ਰਬੰਧ ਲਗਾ ਕੇ ਸਾਰਨਾ, ਕੱਢ ਰਿਹਾ ਹੈ ਸਿੱਖਿਆ ਕ੍ਰਾਂਤੀ ਦੀ ਫੂਕ :- ਜੀਟੀਯੂ ਪੰਜਾਬ
ਸਕੂਲਾਂ ਨੂੰ ਸਿੰਗਲ ਟੀਚਰ ਕਰਨਾ ਸਰਕਾਰ ਦੀ ਸਕੂਲਾਂ ਨੂੰ ਬਰਬਾਦ ਕਰਨ ਦੀ ਲੁਕਵੀਂ ਮਨਸ਼ਾ :- ਜਸਵਿੰਦਰ ਸਿੰਘ ਸਮਾਣਾ /ਪਰਮਜੀਤ ਪਟਿਆਲਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 16 ਜਨਵਰੀ 2026:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ , ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਸਿੱਖਿਆ ਵੱਲੋਂ ਪੰਜਾਬ ਭਰ ਦੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਅਧਿਆਪਕਾਂ ਦੀ ਕਮੀ ਵਾਲੇ ਸਕੂਲਾਂ ਵਿੱਚ ਆਰਜੀ ਪ੍ਰਬੰਧ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਦੇ ਪ੍ਰਤੀਕਰਮ ਦਿੰਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਂ ਭਰਤੀ ਕਰਨ ਦੀ ਬਜਾਏ ਆਰਜੀ ਪ੍ਰਬੰਧ ਲਗਾ ਕੇ ਬੁੱਤਾ ਸਾਰ ਰਹੀ ਹੈ ਜੋ ਕਿ ਸਿੱਖਿਆ ਕ੍ਰਾਂਤੀ ਦੀ ਫੂਕ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੱਤਰ ਅਨੁਸਾਰ 20 ਬੱਚਿਆਂ ਵਾਲੇ ਸਕੂਲ ਨੂੰ ਸਿੰਗਲ ਟੀਚਰ ਸਕੂਲ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਸਕੂਲਾਂ ਵਿੱਚ ਬੱਚੇ ਹੋਰ ਘਟਣਗੇ ਤੇ ਇਹ ਸਕੂਲ ਬੰਦ ਹੋਣ ਦੀ ਕਗਾਰ ਤੇ ਖੜੇ ਹੋ ਜਾਣਗੇ।ਸਕੂਲਾਂ ਨੂੰ ਸਿੰਗਲ ਟੀਚਰ ਸਕੂਲ ਕਰਨਾ ਸਰਕਾਰ ਦਾ ਸਕੂਲਾਂ ਨੂੰ ਬਰਬਾਦ ਕਰਨ ਦੀ ਲੁਕਵੀ ਮਨਸ਼ਾ ਉਜਾਗਰ ਕਰਦੀ ਹੈ ਜਦੋਂ ਕਿ ਸਰਕਾਰ ਨੂੰ ਜਮਾਤ ਵਾਈਜ਼ ਟੀਚਰ ਦੇਣੇ ਚਾਹੀਦੇ ਹਨ।ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ,ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।