ਸਪੈਸ਼ਲ ਨਾਕਿਆਂ ਦਾ ਦਿੱਖਣਾ ਸ਼ੁਰੂ ਹੋਇਆ ਅਸਰ
ਗੁੱਜਰ ਪਰਿਵਾਰਾਂ ਦੇ ਦੋ ਵਿਆਹੇ ਜੋੜੇ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ, ਦੋ ਪਸਤੌਲਾਂ ਸਮੇਤ ਦੋ ਹੋਰ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 3 ਜੁਲਾਈ 2025 :
ਪੁਲਿਸ ਵੱਲੋਂ ਲਗਾਏ ਗਏ ਸਪੈਸ਼ਲ ਨਾਕਿਆਂ ਦਾ ਅਸਰ ਦਿੱਖਣਾ ਸ਼ੁਰੂ ਹੋ ਗਿਆ ਹੈ। ਜਿੱਥੇ ਦੀਨਾ ਨਗਰ ਥਾਣੇ ਅਧੀਨ ਆਉਂਦੀ ਬਰਿਆਰ ਚੌਂਕੀ ਪੁਲਿਸ ਨੇ ਗੁੱਜਰ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਦੋ ਜੋੜਿਆਂ ਨੂੰ 250 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਉੱਥੇ ਹੀ ਥਾਣਾ ਪੁਰਾਣਾ ਸ਼ਾਲਾ ਪੁਲਿਸ ਵੱਲੋਂ ਦੋ ਪਿਸਤੌਲਾਂ ਸਮੇਤ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਇੱਕ ਜੋੜਾ ਯਾਨੀ ਪਤੀ ਪਤਨੀ ਬੋਦੇਵਾਲ ਫਤਿਹਗੜ੍ਹ ਚੂੜੀਆਂ ਜਿਲਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਜਦਕਿ ਦੂਜਾ ਪੰਡੋਰੀ ਜਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਉੱਥੇ ਉਹਨਾਂ ਦੱਸਿਆ ਕਿ ਥਾਣਾ ਪੁਰਾਣਾ ਸ਼ਾਲਾ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਅਸ਼ੋਕ ਨਾਮ ਦੇ ਨੌਜਵਾਨ ਕੋਲੋਂ ਇੱਕ ਪਿਸਤੋਲ ਬਰਾਮਦ ਕੀਤਾ ਗਿਆ ਸੀ ਜਿਸ ਤੋਂ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਅਮਨਦੀਪ ਸਿੰਘ ਨਿਵਾਸੀ ਬਹਿਰਾਮਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਇਹਦੇ ਕੋਲੋਂ ਵੀ ਇੱਕ ਪਿਸਟਲ 32 ਬੋਰ ਹੋ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।,, ਇਸ ਦਾ ਵੀ ਮਾਨਯੋਗ ਅਦਾਲਤ ਵੱਲੋਂ ਰਿਮਾਂਡ ਲਿਆ ਹੈ ਪੁੱਛਗਿਛ ਜਾਰੀ ਹੈ ।