ਸਨੈਚਿੰਗ-ਚੋਰੀ ਗਿਰੋਹ ਦਾ ਪਰਦਾਫਾਸ਼, ਲੁਧਿਆਣਾ ਪੁਲਿਸ ਵੱਲੋਂ ਤਿੰਨ ਗ੍ਰਿਫ਼ਤਾਰ
20 ਮੋਬਾਈਲ, 8 ਮੋਟਰਸਾਈਕਲ ਤੇ ਐਕਟੀਵਾ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 26 ਸਤੰਬਰ 2026- ਲੁਧਿਆਣਾ ਪੁਲਿਸ ਦੀ ਸੀ.ਆਈ.ਏ. ਸਟਾਫ ਟੀਮ ਨੇ ਸਨੈਚਿੰਗ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਖ਼ਿਲਾਫ਼ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕਰਕੇ 20 ਸਨੈਚ ਕੀਤੇ ਮੋਬਾਈਲ ਫੋਨ, 8 ਮੋਟਰਸਾਈਕਲ ਅਤੇ ਇੱਕ ਹੌਂਡਾ ਐਕਟੀਵਾ ਬਰਾਮਦ ਕੀਤੀ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਕਾਰਵਾਈ ਦੌਰਾਨ ਸੀ.ਆਈ.ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਦੀ ਟੀਮ ਨੇ 25 ਸਤੰਬਰ ਨੂੰ ਥਾਣਾ ਸਾਹਨੇਵਾਲ ਇਲਾਕੇ ਵਿੱਚੋਂ ਪਿਉਸ਼ ਉਰਫ਼ ਕੱਲੂ, ਅਨਮੋਲ ਬੋਹਤ ਅਤੇ ਅਵਿਨਾਸ਼ ਕੁਮਾਰ ਨੂੰ ਚੋਰੀਸ਼ੁਦਾ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਮੁਲਜ਼ਮਾਂ ਕੋਲੋਂ ਪਹਿਲਾਂ 5 ਮੋਬਾਈਲ ਬਰਾਮਦ ਹੋਏ।
ਪੁੱਛਗਿੱਛ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 7 ਹੋਰ ਮੋਟਰਸਾਈਕਲ, ਇੱਕ ਬਿਨਾਂ ਨੰਬਰ ਦੀ ਐਕਟੀਵਾ ਅਤੇ 15 ਹੋਰ ਮੋਬਾਈਲ ਬਰਾਮਦ ਕੀਤੇ ਗਏ।
ਪੁਲਿਸ ਮੁਤਾਬਕ ਅਨਮੋਲ ਬੋਹਤ ਖ਼ਿਲਾਫ਼ ਪਹਿਲਾਂ ਵੀ ਥਾਣਾ ਜਮਾਲਪੁਰ ਵਿੱਚ ਮਾਮਲਾ ਦਰਜ ਹੈ ਅਤੇ ਉਹ ਜੁਲਾਈ 2026 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ।
ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਬਰਾਮਦ ਵਾਹਨਾਂ ਅਤੇ ਮੋਬਾਈਲਾਂ ਨਾਲ ਸਬੰਧਤ ਵਾਰਦਾਤਾਂ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
- Download Babushahi App
-
-