ਵੱਡੀ ਖ਼ਬਰ: ਹਰਿਆਣਾ ਨੂੰ ਮਿਲਿਆ ਨਵਾਂ DGP, ਅਜੈ ਸਿੰਗਲ ਸੰਭਾਲਣਗੇ ਕਮਾਨ
ਚੰਡੀਗੜ੍ਹ 31 ਦਸੰਬਰ, 2025: ਹਰਿਆਣਾ ਸਰਕਾਰ ਨੇ ਸੂਬੇ ਦੀ ਪੁਲਿਸ ਵਿਵਸਥਾ ਵਿੱਚ ਵੱਡਾ ਫੇਰਬਦਲ ਕਰਦਿਆਂ ਸੀਨੀਅਰ ਆਈ.ਪੀ.ਐਸ. (IPS) ਅਫ਼ਸਰ ਅਜੈ ਸਿੰਗਲ ਨੂੰ ਸੂਬੇ ਦਾ ਨਵਾਂ DGP ਨਿਯੁਕਤ ਕੀਤਾ ਹੈ। ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਅਜੈ ਸਿੰਗਲ 1992 ਬੈਚ ਦੇ IPS ਅਫ਼ਸਰ ਹਨ। ਉਹ ਦੋ ਸਾਲਾਂ ਦੇ ਨਿਰਧਾਰਿਤ ਕਾਰਜਕਾਲ ਲਈ ਇਹ ਅਹੁਦਾ ਸੰਭਾਲਣਗੇ। ਉਹ 31 ਅਕਤੂਬਰ 2028 ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਣਗੇ।