ਵੱਡੀ ਖ਼ਬਰ: CM ਮਾਨ ਫਰਾਂਸ ਜਾਣ ਲਈ ਦਿੱਲੀ ਪੁੱਜੇ!
Babushahi Network
ਚੰਡੀਗੜ੍ਹ, 16 ਅਕਤੂਬਰ 2026- ਪੰਜਾਬ-ਹਰਿਆਣਾ ਹਾਈਕੋਰਟ ਤੋਂ ਮਨਜ਼ੂਰੀ ਮਿਲਣ ਮਗਰੋਂ ਸੀ.ਐੱਮ ਭਗਵੰਤ ਮਾਨ ਨੂੰ ਫਰਾਂਸ ਦੌਰੇ ਲਈ ਦਿੱਲੀ ਪੁੱਜ ਗਏ ਹਨ। ਦੱਸਦੇ ਚੱਲੀਏ ਕਿ ਸੀਐਮ ਮਾਨ ਦੇ ਪ੍ਰਸਤਾਵਿਤ ਫ਼ਰਾਂਸ ਦੌਰੇ ਨੂੰ ਕੇਂਦਰ ਸਰਕਾਰ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਹਾਈਕੋਰਟ ਦਾ ਰੁਖ ਕੀਤਾ ਸੀ। ਦੁਪਹਿਰ ਸਮੇਂ ਆਏ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਦੇਰ ਸ਼ਾਮ ਸੀਐੱਮ ਮਾਨ ਦਿੱਲੀ ਲਈ ਰਵਾਨਾ ਹੋਏ। ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ, ਮਾਨ ਫਰਾਂਸ ਜਾਣ ਲਈ ਦਿੱਲੀ ਪੁੱਜ ਗਏ ਹਨ।
ਖ਼ਬਰ ਅਪਡੇਟ ਹੋ ਰਹੀ ਹੈ.....
- Download Babushahi App
-
-