ਲੋਕ ਅਦਾਲਤ ਰਾਹੀ ਲੰਬੇ ਸਮੇ ਤੋਂ ਅਲੱਗ ਰਹਿ ਰਹੇ ਵਿਵਾਹੁਤਾ ਜੌੜੇ ਦਾ ਘਰ ਵਸਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 14 ਮਾਰਚ 2026
ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਮੈਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਜੀਆਂ ਦੇ ਪ੍ਰਾਪਤ ਹੁਕਮਾਂ ਤਹਿਤ ਮਾਣਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੀ ਅਗਵਾਈ ਹੇਠ ਜ਼ਿਲੇ ਪੱਧਰ ਅਤੇ ਸਬ-ਡਵੀਜਨ ਬਲਾਚੌਰ ਵਿਖੇ ਮਿਤੀ 14.03.2026 ਨੂੰ ਕੌਮੀ ਲੋਕ ਅਦਾਲਤ ਲਗਾਈ ਗਈ ਹੈ । ਮਾਣਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਵੱਲੋ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਫੈਮਿਲੀ ਕੋਰਟ, ਸਹੀਦ ਭਗਤ ਸਿੰਘ ਨਗਰ ਵਿੱਚ ਇਕ ਵਿਵਾਹੁਤਾ ਜੌੜੇ ਕੇਸ ਲੱਗਾ ਹੋਇਆ ਸੀ ਜੋ ਕਿ ਇਹ ਵਿਵਾਹੁਤਾ ਜੌੜਾ ਕਾਫੀ ਸਮੇ ਤੋਂ ਅਲੱਗ ਰਹਿ ਰਿਹਾ ਸੀ । ਮਾਣਯੋਗ ਪ੍ਰਿਸੀਪਲ ਜੱਜ, ਫੈਮਿਲੀ ਕੋਰਟ ਵੱਲੋ ਉਕਤ ਵਿਵਾਹੁਤਾ ਜੌੜੇ ਦੀ ਕਾਊਂਸਲਿੰਗ ਕੀਤੀ ਗਈ ਸੀ ਅਤੇ ਆਪਸੀ ਰਜਾਮੰਦੀ ਨਾਲ ਘਰ ਵਸਾਉਣ ਅਤੇ ਫੈਸਲਾ ਕਰਵਾਉਣ ਦੇ ਯਤਨ ਕੀਤੇ । ਇਸ ਤੋਂ ਬਾਅਦ ਦੋਵੇ ਧਿਰਾਂ ਆਪਸੀ ਰਜਾਮੰਦੀ ਨਾਲ ਦੁਬਾਰਾ ਇਕੱਠੇ ਰਹਿਣ ਦੇ ਲਈ ਰਜਾਮੰਦ ਹੋਈਆ ਇਸ ਤੋਂ ਬਾਅਦ ਮਾਣਯੋਗ ਕੋਰਟ ਵੱਲੇ ਦੋਵੇ ਧਿਰਾ ਦਾ ਕੇਸ ਕੌਮੀ ਲੋਕ ਅਦਾਲਤ 14.03.2026 ਵਿੱਚ ਰਖਵਾਇਆ ਗਿਆਂ । ਮਾਣਯੋਗ ਕੋਰਟ ਵੱਲੋ ਕੌਮੀ ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਆਪਸੀ ਰਜ਼ਾਮੰਦੀ ਨਾਲ ਅਤੇ ਸਮੌਝਤੇ ਨਾਲ ਫੈਸਲਾ ਕਰਵਾ ਕੇ ਘਰ ਵਸਾਉਣ ਦਾ ਉਪਰਾਲਾ ਕੀਤਾ ਗਿਆ ਅਤੇ ਦੋਵਾ ਧਿਰਾਂ ਦੁਬਾਰਾ ਇਕੱਠੇ ਰਹਿਣ ਲ਼ਈ ਤਿਆਰ ਹੋ ਗਈਆ । ਇਸ ਤੋਂ ਬਾਅਦ ਦੋਨਾ ਧਿਰਾ ਵੱਲੋ ਦਫਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਇਹਨ੍ਹਾਂ ਦੇ ਯਤਨਾ ਸਦਕਾ ਅੱਜ ਸਾਡਾ ਘਰ ਦੁਬਾਰਾ ਵਸ ਗਿਆ ਹੈ ਅਤੇ ਦੋਵਾ ਧਿਰਾਂ ਦੇ ਪਰਿਵਾਰਿਕ ਮੈਬਰਾਂ ਵੱਲੋ ਵੀ ਆਮ ਲੋਕਾਂ ਨੂੰ ਆਉਣ ਵਾਲੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਅਤੇ ਦਫਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਬੀ.ਐਸ ਨਗਰ ਅਤੇ ਕੌਮੀ ਲੋਕ ਅਦਾਲਤ ਰਾਹੀ ਆਮ ਲੋਕਾਂ ਦੇ ਹਿੱਤਾ ਦੇ ਹੱਕ ਵਿੱਚ ਕੀਤੇ ਕਾਰਜਾ ਦੀ ਸਲਾਘਾ ਕੀਤੀ ਗਈ । ਇਸ ਤਰਾਂ ਦਫਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਬੀ.ਐਸ ਨਗਰ ਦੇ ਯਤਨਾ ਸਦਕਾ ਕੌਮੀ ਲੋਕ ਅਦਾਲਤੀ ਰਾਹੀ ਲੰਬੇ ਸਮੇ ਤੋਂ ਅਲੱਗ ਰਹਿ ਰਹੇ ਵਿਵਾਹੁਤਾ ਜੌੜੇ ਦਾ ਮੁੜ ਵੇਸੇਵਾ ਕੀਤਾ ਗਿਆ ।
Click to Follow Babushahi Facebook page →