← ਪਿਛੇ ਪਰਤੋ
ਲੁਧਿਆਣਾ ਪੱਛਮੀ: ਸੰਜੀਵ ਅਰੋੜਾ 3060 ਵੋਟਾਂ ਨਾਲ ਅੱਗੇ, ਭਾਜਪਾ ਦੂਜੇ ਨੰਬਰ ’ਤੇ (10.15 ਵਜੇ ਸਵੇਰੇ) ਬਾਬੂਸ਼ਾਹੀ ਨੈਟਵਰਕ ਲੁਧਿਆਣਾ, 23 ਜੂਨ, 2025: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਤੀਜੇ ਰਾਊਂਡ ਦੀ ਗਿਣਤੀ ਮਗਰੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ 8277 ਵੋਟਾਂ ਲੈ ਕੇ ਸਭ ਤੋਂ ਅੱਗੇ ਹਨ। ਤੀਜੇ ਸਥਾਨ ’ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਹਨ ਜਿਹਨਾਂ ਨੂੰ 5094 ਵੋਟਾਂ ਮਿਲੀਆਂ ਹਨ। ਭਾਜਪਾ ਦੇ ਜੀਵਨ ਗੁਪਤਾ 5217 ਵੋਟਾਂ ਨਾਲ ਦੂਜੇ ਨੰਬਰ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ 2575 ਵੋਟਾਂ ਲੈ ਗਏ ਹਨ। ਇਸ ਤਰੀਕੇ ਸੰਜੀਵ ਅਰੋੜਾ 3060 ਵੋਟਾਂ ਨਾਲ ਅੱਗੇ ਹਨ।
Total Responses : 2861