ਲੁਧਿਆਣਾ ਪੁਲਿਸ ਵੱਲੋਂ ਟਰੱਕ ਖੋਹਣ ਵਾਲੇ 3 ਦੋਸ਼ੀ ਕਾਬੂ
ਖੋਹ ਕੀਤਾ ਟਰੱਕ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ,5 ਮਾਰਚ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐਸ. ਵੱਲੋਂ ਲੁੱਟ-ਖੋਹ, ਚੋਰੀਆਂ ਅਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰੁਪਿੰਦਰ ਸਿੰਘ, ਆਈ.ਪੀ.ਐਸ., ਅਡੀਸ਼ਨਲ ਕਮਿਸ਼ਨਰ ਪੁਲਿਸ ਲੁਧਿਆਣਾ, ਸਮੀਰ ਵਰਮਾ, ਪੀ.ਪੀ.ਐਸ./ADCP-1 ਲੁਧਿਆਣਾ ਅਤੇ ਕਿੱਕਰ ਸਿੰਘ, ਪੀ.ਪੀ.ਐਸ./ACP North ਦੇ ਦਿਸ਼ਾ-ਨਿਰਦੇਸ਼ ਹੇਠ ਇੰਸਪੈਕਟਰ ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਜੋਧੇਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀਆਂ 1. ਰਣਜੀਤ ਸਿੰਘ ਪੁੱਤਰ ਫਕੀਰ ਸਿੰਘ, 2. ਲਵਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰ. 1899, ਸੈਕਟਰ 12, ਸੋਨੀਪਤ, ਥਾਣਾ ਸੈਕਟਰ 27, ਸੋਨੀਪਤ (ਹਰਿਆਣਾ) 3. ਗੁਰਤੇਜ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਯਾਦੋਪੱਤੀ, ਵਾਰਡ ਨੰ. 06, ਜੰਡਿਆਲੀ ਰੋਡ, ਸਾਹਨੇਵਾਲ, ਥਾਣਾ ਸਾਹਨੇਵਾਲ, ਲੁਧਿਆਣਾ ਨੂੰ ਬਸਤੀ ਚੌਕ ਲੁਧਿਆਣਾ ਤੋਂ ਕਾਬੂ ਕਰਕੇ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ।
ਦੋਸ਼ੀਆਂ ਪਾਸੋਂ ਖੋਹ ਕੀਤਾ ਟਰੱਕ ਨੰਬਰ RJ 09GC 8757 ਅਤੇ ਖੋਹ ਕਰਨ ਦੌਰਾਨ ਵਰਤੀ ਕਾਰ ਬਰੀਜ਼ਾ ਨੰਬਰ HR10 AM 2386 ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਮੁਕੱਦਮਾ ਨੰ. 38 ਮਿਤੀ 03.03.2026 ਅ/ਧਾਰਾ 304(2), 3(5) BNS ਥਾਣਾ ਜੋਧੇਵਾਲ ਲੁਧਿਆਣਾ ਵਿਖੇ ਦਰਜ ਕਰਕੇ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ ਹੈ।
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀਆਂ ਨੇ ਮਿਤੀ 02.03.2026 ਨੂੰ ਮੁਦੱਈ ਹਰਚੰਦ ਸਿੰਘ ਪਾਸੋਂ ਗੁਰੂ ਵਿਹਾਰ ਕੱਟ ਲੁਧਿਆਣਾ ਤੋਂ ਟਰੱਕ ਖੋਹਿਆ ਸੀ। ਦੋਸ਼ੀ ਲਵਦੀਪ ਸਿੰਘ ਪਰ ਪਹਿਲਾਂ ਵੀ NDPS Act ਤਹਿਤ ਥਾਣਾ ਸਦਰ ਖੰਨਾ ਵਿਚ ਇੱਕ ਮੁੱਕਦਮਾ ਦਰਜ ਹੈ। ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।
Click to Follow Babushahi Facebook page →