ਮੰਡੀ ਵਿੱਚ ਰਾਤ ਗੁਜ਼ਾਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੰਡੀਆਂ ਮੱਛਰਦਾਨੀਆਂ,ਓਡੋਮਾਸ ਅਤੇ ਕਛੁਆ ਅਗਰਬੱਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ : ਮੰਡੀਆਂ ਵਿੱਚ ਕਿਸਾਨਾਂ ਦੇ ਰਾਤ ਠਹਿਰਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਫਸਲ ਲੈ ਕੇ ਆਏ ਕਿਸਾਨਾਂ ਨੂੰ ਮੱਛਰਾਂ ਦੀ ਭਰਮਾਰ ਵਿੱਚ ਖੁੱਲੇ ਆਸਮਾਨ ਤਲੇ ਰਾਤਾਂ ਗੁਜਾਨੀਆਂ ਪੈ ਰਹੀਆਂ ਹਨ । ਖਬਰ ਦੇਖ ਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਇੰਦਰਪਾਲ ਸਿੰਘ ਬੈਂਸ ਦੀ ਅਗਵਾਈ ਵਿੱਚ ਨੌਜਵਾਨ ਕਿਸਾਨ ਆਗੂ ਅਤੇ ਸਮਾਜ ਸੇਵੀ ਮੰਡੀ ਵਿੱਚ ਕਿਸਾਨਾਂ ਲਈ ਮੱਛਰਦਾਨੀਆ, ਕਛੂਆ ਅਗਰਬਤੀਆਂ ਤੇ ਓਡੋਮਾਸ ਲੈ ਕੇ ਪਹੁੰਚੇ ਅਤੇ ਦੇਰ ਰਾਤ ਮੰਡੀ ਵਿੱਚ ਕਿਸਾਨਾਂ ਨੂੰ ਇਸ ਸਮਾਨ ਭੇਂਟ ਕੀਤਾ।
ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਉਹਨਾਂ ਵੱਲੋਂ ਮੰਡੀ ਬੋਰਡ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਜਿਨਾਂ ਨੇ ਵਧੀਆ ਰਿਸਪਾਂਸ ਦਿੱਤਾ ਤੇ ਇਹ ਆਫਰ ਵੀ ਕੀਤੀ ਕਿ ਜੋ ਕਿਸਾਨ ਵੀ ਚਾਹੇ ਮੰਡੀ ਬੋਰਡ ਦੇ ਦਫਤਰ ਵਿੱਚ ਰਾਤ ਗੁਜ਼ਾਰ ਸਕਦਾ ਹੈ। ਪਰ ਆਲੇ ਦੁਆਲੇ ਮੱਛਰ ਦੀ ਭਰਮਾਰ ਹੋਣ ਕਾਰਨ ਉਹਨਾਂ ਸੋਚਿਆ ਕਿ ਕਿਉਂ ਨਾ ਕਿਸਾਨਾਂ ਨੂੰ ਮੱਛਰਾਂ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾਣ ਤੇ ਅੱਜ ਉਹ ਸਾਥੀਆਂ ਸਮੇਤ ਮੱਛਰਦਾਨੀਆਂ, ਓਡੋਮਾਸ ਤੇ ਕਛੂਆ ਅਗਰਬੱਤੀਆਂ ਲੈ ਕੇ ਪਹੁੰਚੇ ਹਨ। ਕਿਸਾਨਾਂ ਦੇ ਨਾਲ ਨਾਲ ਮੰਡੀਆਂ ਵਿੱਚ ਕੰਮ ਕਰ ਰਹੇ ਲੇਬਰ ਨੂੰ ਵੀ ਇਹ ਸਮਾਨ ਵੰਡਿਆ ਗਿਆ ਹੈ।
Click to Follow Babushahi Facebook page →