ਮਹਿਲਾ ਦੇ ਕੰਨ ਵਿਚੋ ਮੋਟਰਸਾਈਕਲ ਸਵਾਰ ਵਾਲੀ ਖੋਹ ਕੇ ਫਰਾਰ, ਕੰਨ 'ਤੇ ਲੱਗੇ ਟਾਂਕੇ
ਰੋਹਿਤ ਗੁਪਤਾ
ਗੁਰਦਾਸਪੁਰ 2 ਅਗਸਤ
ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਬਾਠਾਵਾਲ ਵਿੱਚ ਦਿਨ ਦਿਹਾੜੇ ਸਨੈਚਿੰਗ ਦੀ ਵਾਰਦਾਤ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਬਜ਼ੁਰਗ ਮਹਿਲਾ ਕਛੱਲਿਆ ਦੇਵੀ ਪਤਨੀ ਗੁਰਦਾਸ ਮੱਲ ਪਿੰਡ ਵਿਚ ਹੀ ਦੁੱਧ ਲੈਣ ਲਈ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਉਸ ਦੇ ਨੇੜੇ ਆ ਕੇ ਝਪਟਾ ਮਾਰਦਿਆਂ ਉਸ ਦੇ ਕੰਨ ਦੀ ਵਾਲੀ ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਿਆ। ਝਪਟਾ ਇੰਨਾ ਜ਼ੋਰਦਾਰ ਸੀ ਕਿ ਔਰਤ ਦਾ ਕੰਨ ਬੁਰੀ ਤਰ੍ਹਾਂ ਫਟ ਗਿਆ ਅਤੇ ਉਹ ਜ਼ਖਮੀ ਹੋ ਗਈ।
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਜ਼ਖਮੀ ਔਰਤ ਨੂੰ ਨਜ਼ਦੀਕੀ ਕਲੀਨਿਕ ਤੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਕੰਨ 'ਤੇ ਟਾਂਕੇ ਲਗਾ ਕੇ ਇਲਾਜ ਕੀਤਾ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਡਰ ਅਤੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਲਾਕੇ ਵਿੱਚ ਸਨੈਚਿੰਗ ਅਤੇ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ,। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਰੋਪੀ ਨੂੰ ਜਲਦ ਕਾਬੂ ਕਰਕੇ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ 'ਤੇ ਰੋਕ ਲੱਗ ਸਕੇ।
- Download Babushahi App
-
-