ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਪੰਜਾਬ ਸਰਕਾਰ ਤੇ ਰਾਖਵਾਂ ਕਰਨ ਨੀਤੀ ਨਾਲ ਛੇੜਛਾੜ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ, 2 ਜੁਲਾਈ 2026 ' ਲੈਕਚਰਾਰਾਂ ਦੀ ਭਰਤੀ ਵਿਚ ਐਸ , ਸੀ ਕੋਟਾ ਨਾਂ ਰੱਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਰ, ਐਸ, ਐਸ ਦੇ ਇਸ਼ਾਰੇ ਤੇ ਰਾਖਵੇਂਕਰਨ ਉੱਤੇ ਖੁੱਲਾ ਹਮਲਾ ਹੈ ਕੀਤਾ ਹੈ।ਇਹ ਦੋਸ਼ ਅੱਜ ਇਥੇ ਟੀਚਰ ਹੋਮ ਵਿਖੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੀ ਸੂਬਾ ਇਕਾਈ ਦੀ ਹੋਈ ਇੱਕ ਰੋਜ਼ਾ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਲਾਏ। ਇਸ ਮੌਕੇ ਸਰਕਾਰ ਵੱਲੋਂ ਪਿੰਡ ਚੰਦਰਭਾਨ ਦੀ ਦਲਿਤ ਮਹਿਲਾ ਸਰਪੰਚ ਨੂੰ ਬਰਖਾਸਤ ਕਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਜੀ ਰਾਮ ਜੀ ਖਿਲਾਫ ਅਤੇ ਹਰ ਹੱਥ ਨੂੰ ਰੁਜ਼ਗਾਰ ਦੀ ਗਰੰਟੀ ਲਈ ਰਾਜ ਦੇ ਪਿੰਡਾਂ ਅੰਦਰ ਮਜ਼ਦੂਰ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ। ਅਤੇ 15 ਅਗਸਤ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਮਜ਼ਦੂਰ ਕਨਵੈਨਸ਼ਨ ਕੀਤੀ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਮਾਓਂ , ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਭਾਜਪਾ ਦੇ ਜੀ ਰਾਮ ਜੀ ਖਿਲਾਫ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਵਾਲੀ ਆਪ ਸਰਕਾਰ ਨੇ ਪੰਜਾਬ ਚ ਜੀ ਰਾਮ ਜੀ ਨੂੰ ਲਾਗੂ ਕਰਕੇ ਆਪਣਾ ਦੋਗਲਾਪਣ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਮਜ਼ਦੂਰ ਵਿਰੋਧੀ ਨਵੇ ਕਿਰਤ ਕਾਨੂੰਨਾਂ ਸਮੇਤ ਜੀ ਰਾਮ ਜੀ ਨੂੰ ਲਾਗੂ ਕਰਨ ਤੋਂ ਸਾਫ ਹੋ ਗਿਆ ਹੈ ਕਿ ਭਗਵੰਤ ਮਾਨ ਭਾਜਪਾ ਦਾਂ ਮੁੱਖ ਮੰਤਰੀ ਬਣ ਪੰਜਾਬ ਅੰਦਰ ਦਲਿਤ ਵਿਰੋਧੀ ਫ਼ੈਸਲੇ ਲਾਗੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਕੰਪਨੀਆਂ ਦੀਆਂ ਦਲਾਲ ਸਰਕਾਰਾਂ ਸਿੱਖਿਆ, ਰੁਜ਼ਗਾਰ ਤੇ ਹੱਕ ਖੋਹ ਕੇ ਮੁਫ਼ਤ ਦੀਆਂ ਰਿਆਤਾ ਦੇ ਨਾਂ ਤੇ ਲੋਕਾਂ ਨੂੰ ਅਪਾਹਜ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਨਤਾ ਦੀਆਂ ਵੋਟਾਂ ਨਾਲ ਸੱਤਾਂ ਉਪਰ ਬੈਠੇ ਹਾਕਮ ਐਸ ਆਈ ਆਰ ਰਾਹੀਂ ਭਾਰਤੀ ਨਾਗਰਿਕਾਂ ਤੋਂ ਵੋਟ ਦਾ ਹੱਕ ਖੋਹ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਅਡਾਨੀ, ਅਡਾਨੀ ਦੀਆਂ ਕੱਠਪੁਤਲੀਆਂ ਬਣ ਮਜ਼ਦੂਰਾਂ ਨੂੰ ਗੁਲਾਮ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾ ਅੰਬੇਡਕਰ ਤੇ ਭਗਤ ਸਿੰਘ ਦੀਆਂ ਫੋਟੋਆਂ ਲਾਉਣ ਵਾਲਾਂ ਮੁੱਖ ਮੰਤਰੀ ਮਾਨ ਦਲਿਤ ਵਿਰੋਧੀ ਨਿਕਲਿਆ। ਉਨ੍ਹਾਂ ਕਿਹਾ ਕਿ 2027 ਚ ਸੱਤਾ ਉਪਰ ਬੈਠਣ ਲਈ ਤਰਲੋ ਮੱਛੀ ਹੋ ਰਹੀਆਂ ਆਪ, ਕਾਂਗਰਸ, ਅਕਾਲੀ, ਭਾਜਪਾ ਪਾਰਟੀਆਂ ਕੋਲ ਪੰਜਾਬ ਤੇ ਪੰਜਾਬੀਆਂ ਲਈ ਕੋਈ ਅਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਦੀ ਸੂਬਾ ਪੱਧਰੀ ਬਠਿੰਡਾ ਕਨਵੈਨਸ਼ਨ ਵਿੱਚ ਬੇਜ਼ਮੀਨੇ ਲੋਕਾਂ ਲਈ ਰੁਜ਼ਗਾਰ, ਸਿੱਖਿਆ ਤੇ ਗੁਜ਼ਾਰੇ ਲਈ ਜ਼ਮੀਨ, ਦੇ ਅਧਿਕਾਰ ਦੀ ਪ੍ਰਾਪਤੀ ਲਈ ਅੰਦੋਲਨ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ, ਪਾਲ ਕੌਰ ਤਾਜੋਕੇ,ਮਨਜੀਤ ਰਾਜ ਬਟਾਲਾ, ਨਿੱਕਾ ਸਿੰਘ ਬਹਾਦਰਪੁਰ, ਕਰਮਜੀਤ ਸਿੰਘ ਫਰੀਦਕੋਟ, ਅਸ਼ਵਨੀ ਕੁਮਾਰ ਹੈਪੀ ਪਠਾਨਕੋਟ, ਸਰੂਪ ਸਿੰਘ ਖਾਲਸਾ ਅੰਮ੍ਰਿਤਸਰ, ਸੁਖਵਿੰਦਰ ਸਿੰਘ ਬੋਹਾ, ਜਸਵੰਤ ਸਿੰਘ ਖਾਲਸਾ, ਵੀ ਮੌਜੂਦ ਸਨ।
- Download Babushahi App
-
-