← ਪਿਛੇ ਪਰਤੋ
ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸੂਬਾ ਪੱਧਰੀ ਸਮਾਗਮ ਸਬੰਧੀ ਸੀਨੀਅਰ ਪੁਲਿਸ ਕਪਤਾਨ ਨੇ ਲਿਆ ਜਾਇਜ਼ਾ
ਦੀਪਕ ਜੈਨ
ਜਗਰਾਉਂ 21 ਸਤੰਬਰ 2025:ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਪੁਰਬ ਮਿਤੀ 7 ਅਕਤੂਬਰ 2025 ਪੂਰੀ ਦੁਨੀਆ ਅੰਦਰ ਮਨਾਇਆ ਜਾ ਰਿਹਾ ਹੈ। ਜਗਰਾਉਂ ਅੰਦਰ ਭਗਵਾਨ ਵਾਲਮੀਕ ਜੀ ਦਾ ਸੂਬਾ ਪੱਧਰੀ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ। ਇਸ ਸਮਾਗਮ ਸਬੰਧੀ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ਸਬੰਧੀ ਅੱਜ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਇਹ ਸਮਾਗਮ ਸਬੰਧੀ ਪ੍ਰਬੰਧਕਾਂ ਨਾਲ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਪੰਜਾਬ ਦੇ ਬ੍ਰਾਂਚ ਆਫਿਸ ਨਗਰ ਕੌਂਸਲ ਜਗਰਾਉਂ ਅੰਦਰ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੀਨੀਅਰ ਪੁਲਿਸ ਕਪਤਾਨ ਵੱਲੋਂ ਭਗਵਾਨ ਵਾਲਮੀਕ ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਐਸ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੱਲੋਂ ਪਹੁੰਚਣ ਤੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਖੁੱਲ ਕੇ ਚਾਨਣਾ ਪਾਇਆ।ਪ੍ਰਕਾਸ਼ ਪੁਰਬ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਬਚਨ ਬੱਧਤਾ ਦੁਹਰਾਈ ਗਈ। ਸੀਨੀਅਰ ਪੁਲਿਸ ਕਪਤਾਨ ਦੁਆਰਾ ਪੁਲਿਸ ਪ੍ਰਸ਼ਾਸਨ ਵੱਲੋਂ ਸੇਵਾਵਾਂ ਨਿਭਾਉਣ ਸਬੰਧੀ ਦਿੱਤੇ ਭਰੋਸੇ ਉਪਰ ਪ੍ਰਬੰਧਕਾਂ ਨੇ ਵੱਡਾ ਮਾਣ ਮਹਿਸੂਸ ਕੀਤਾ। ਪ੍ਰਬੰਧਕਾਂ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਚਾਰ ਚਰਚਾ ਕਰਨ ਤੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਾਹਿਬ ਦਾ ਵਿਸ਼ੇਸ਼ ਸਨਮਾਨ ਪ੍ਰਧਾਨ ਪਰਮਜੀਤ ਸਿੰਘ ਉਰਫ ਰਿੰਪੀ ਲੱਧੜ ਦੇ ਯੋਗ ਅਗਵਾਈ ਵਿੱਚ ਸਮੁੱਚੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਰਿਟਾਇਰਡ ਬੈਂਕ ਅਫਸਰ ਸੁਖਦੇਵ ਸਿੰਘ ਮਾਨ ਅਮਿਤ ਕਲਿਆਣ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਜਗਰਾਉਂ ਸਰਪ੍ਰਸਤ ਪ੍ਰਦੀਪ ਕੁਮਾਰ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ ਸਨੀ ਸੁੰਦਰ ਚੌਧਰੀ ਸੁਰਜੀਤ ਸਿੰਘ ਭਾਗਾ ਸੰਦੀਪ ਧਾਲੀਵਾਲ ਹਾਜਿਰ ਸਨ
Total Responses : 250