ਬੱਲ੍ਹੋ ਦੀ ਨਿਵੇਕਲੀ ਪਹਿਲ : ਅਵਤਾਰ ਸਿੰਘ ਟੋਫੀ ਨੂੰ ਮਿਲਿਆ ਮੈਨ ਆਫ ਦਾ ਵਿਲੇਜ ਐਵਾਰਡ
ਅਸ਼ੋਕ ਵਰਮਾ
ਰਾਮਪੁਰਾ ਫੂਲ ,26 ਅਪ੍ਹੈਲ 2026 : ਪਿੰਡ ਬੱਲ੍ਹੋ ਦੀ ਗ੍ਰਾਮ ਪੰਚਾਇਤ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਦੇ ਵਿਕਾਸ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਇੱਕ ਵਿਲੱਖਣ ਪਹਿਲਕਦਮੀ ਕੀਤੀ ਗਈ | ਸਾਉਣੀ ਰੁੱਤ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਪੰਚਾਇਤ ਵੱਲੋ ਲਏ ਗਏ ਫੈਸਲੇ ਅਨੁਸਾਰ ਜੋ ਵੀ ਪਿੰਡ ਦਾ ਵਸਨੀਕ ਪੰਚਾਇਤ ਦੇ ਵਿਕਾਸ ਕਾਰਜਾਂ ਵਿੱਚ ਮਦਦ ਕਰਦਾ ਹੈ ਅਤੇ ਪਿੰਡ ਦੇ ਆਪਸੀ ਝਗੜ੍ਹਿਆਂ ਨੂੰ ਨਿਬੇੜਨ ਵਿੱਚ ਸਹਿਯੋਗ ਦਿੰਦਾ ਹੈ ਤਾਂ ਉਸ ਨੂੰ ਸਾਲ ਦੇ ਅਖੀਰ ਵਿੱਚ ਚੋਣ ਕਰਕੇ ਮੈਨ ਆਫ ਦਾ ਵਿਲੇਜ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਦਾ ਹੈ | ਮਹਿਲਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਸਾਲ 2025-26 ਦੀ ਕਾਰਜਗਾਰੀ ਨੂੰ ਮੁੱਖ ਰੱਖਦਿਆਂ ਪੰਚਾਇਤ ਨੇ ਅਵਤਾਰ ਸਿੋੰਘ ਟੋਫੀ ਨੰਬਰਦਾਰ ਦੀ ਚੋਣ ਕੀਤੀ ਗਈ ਹੈ।
ਅਵਤਾਰ ਸਿੰਘ ਵੱਲੋ ਪਿੰਡ ਦੇ ਸਾਂਝੇ ਕੰਮਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਅਤੇ ਪਿੰਡ ਵਿੱਚ ਅਮਨ-ਸਾਂਤੀ ਬਣਾਈ ਰੱਖਣ ਲਈ ਕੀਤੇ ਗਏ ਯਤਨਾਂ ਸਦਕਾ ਉਨਾਂ ਨੂੰ ਮੈਨ ਆਫ ਦਾ ਵਿਲੇਜ ਚੁਣਿਆ ਗਿਆ ਹੈ । ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਪੰਚਾਇਤ ਤੇ ਸੰਸਥਾਂ ਦੀ ਹਾਜਰੀ ਵਿੱਚ ਅਵਤਾਰ ਸਿੰਘ ਨੰਬਰਦਾਰ ਨੂੰ 5100/-ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ | ਤਰਨਜੋਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਪੰਚਾਇਤ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲ ਕਦਮੀਆਂ ਨਾਲ ਪਿੰਡ ਵਿੱਚ ਸਮਾਜ ਸੇਵਾ ਅਤੇ ਸਾਂਝੀਵਾਲਤਾ ਦੀ ਭਾਵਨਾ ਪੈਦਾ ਹੰਦੀ ਹੈ ।
ਸਰਪੰਚ ਅਮਰਜੀਤ ਕੌਰ ਤੇ ਪੰਚ ਰਣਜੀਤ ਕੌਰ ਦਾ ਕਹਿਣਾ ਹੈ ਕਿ ਇਸ ਸਕੀਮ ਦਾ ਮੁੱਖ ਮਕਸਦ ਪਿੰਡ ਵਿੱਚ ਧੜੇਬੰਦੀ ਖਤਮ ਕਰਨਾ ਅਤੇ ਅਮਨ ਸਾਂਤੀ ਬਣਾਈ ਰੱਖਣਾ ਹੈ | ਅਵਤਾਰ ਸਿੰਘ ਨੰਬਰਦਾਰ ਨੇ ਪੰਚਾਇਤ ਨੂੰ ਵਿਸਵਾਸ ਦਿਵਾਇਆ ਕਿ ਉਹ ਪੰਚਾਇਤ ਦੇ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਪੰਚ ਹਾਕਮ ਸਿੰਘ, ਹਰਬੰਸ ਸਿੰਘ ,ਕਰਮਜੀਤ ਸਿੰਘ , ਰਾਮ ਸਿੰਘ, ਪਰਮਜੀਤ ਕੌਰ , ਰਾਜਵੀਰ ਕੌਰ, ਹਰਵਿੰਦਰ ਕੌਰ ,ਸਿਲਾਈ ਟੀਚਰ ਕੁਲਜੀਤ ਕੌਰ, ਭੁਪਿੰਦਰ ਸਿੰਘ ਜਟਾਣਾ ਅਤੇ ਸਾਬਕਾ ਪ੍ਰਧਾਨ ਕੇਵਲ ਸਿੰਘ ਹਾਜ਼ਰ ਸਨ ।
Click to Follow Babushahi Facebook page →