ਬੇਅਦਬੀ ਦੀਆਂ ਘਟਨਾਵਾਂ ਦਾ ਨਾ ਰੁਕਣਾ, ਬਹੁਤ ਹੀ ਮੰਦਭਾਗਾ- ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ-: 15 ਜੁਲਾਈ 2026- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਮਾਨਸਾ ਜਿਲ੍ਹੇ ਦੇ ਪਿੰਡ ਬੀਰੇਵਾਲਾ ਜੱਟਾਂ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਜਿਸਤੋਂ ਪਤਾ ਲੱਗਦਾ ਹੈ ਕਿ ਬੇਅਦਬੀ ਕਰਨ ਵਾਲੇ ਏਨੇ ਭ੍ਰਿਸ਼ਟ ਹੋ ਚੁੱਕੇ ਹਨ ਜੋ ਨਾ ਤਾਂ ਰੱਬ ਤੋਂ ਡਰਦੇ ਹਨ ਅਤੇ ਨਾਂ ਹੀ ਕਾਨੂੰਨ ਵਿਵਸਥਾ ਤੋਂ। ਸਰਕਾਰੀ ਦਮਗਜ਼ੇ ਵੀ ਫੋਕੇ ਸਾਬਤ ਹੋ ਰਹੇ ਹਨ ਕਿ ਨਵੇਂ ਕਾਨੂੰਨ ਤੋਂ ਡਰ ਕੇ ਕੋਈ ਬੇਅਦਬੀ ਕਰਨ ਦੀ ਹਿੰਮਤ ਨਹੀਂ ਕਰੇਗਾ। ਬੇਅਦਬੀ ਦੀਆਂ ਘਟਨਾਵਾਂ ਦਾ ਇਸ ਤਰਾਂ ਬਾਰ-ਬਾਰ ਵਾਪਰਨਾ ਸਿੱਖ ਕੌਮ ਨੂੰ ਉਕਸਾਉਣ ਦੀ ਸਾਜਿਸ਼ ਹੈ ਜਿਸ ਦਾ ਪਤਾ ਲਗਾਉਣ ਵਿੱਚ ਸਰਕਾਰਾਂ ਪੂਰੀ ਤਰਾਂ ਫੇਲ੍ਹ ਹੋਈਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਆਪਣੇ ਸ਼ਬਦ ਗੁਰੂ ਦੀ ਪਹਿਰੇਦਾਰੀ ਦਾ ਪ੍ਰਬੰਧ ਸਿੱਖਾਂ ਨੂੰ ਖੁਦ ਸੰਭਾਲਣਾ ਹੋਵੇਗਾ। ਪੰਥਕ ਇਕੱਠ ਸੱਦ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਹੋਣਾ ਚਾਹੀਦਾ ਹੈ ਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਉੱਥੇ ਇਕ ਜਾਂ ਦੋ ਸਿੱਖ ਸ਼ਸ਼ਤਰਬੱਧ ਹੋਕੇ ਚੌਵੀ ਘੰਟੇ ਪਹਿਰੇਦਾਰੀ ਕਰਨ, ਤਾਂ ਜੋ ਅਜਿਹੇ ਪਾਪੀ ਲੋਕ ਆਪਣੇ ਕੁਕਰਮ ਵਿੱਚ ਸਫਲ ਨਾ ਹੋ ਸਕਣ। ਪ੍ਰੈਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-