ਬਲਵੀਰ ਸਿੰਘ ਸਿੱਧੂ ਨੂੰ ਤੁਰੰਤ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ : ਕੁਲਵੰਤ ਸਿੰਘ
ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ
ਮੋਹਾਲੀ 12 ਨਵੰਬਰ : ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ (ਰਜਿ:) ਮੋਹਾਲੀ ਦੇ ਵੱਲੋਂ- ਆਓ ਜੀਵਨ ਬਚਾਉਣ ਦੇ ਲਈ ਅੱਗੇ ਆਈਏ - ਮੁਹਿੰਮ ਦੇ ਤਹਿਤ ਖੂਨਦਾਨ ਕੈਂਪ ਦਾ ਆਯੋਜਨ ਮਾਰਕੀਟ ਸਾਹਮਣੇ- ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਉਤਸ਼ਾਹ ਦੇ ਨਾਲ ਖੂਨਦਾਨ ਕੀਤਾ, ਇਸ ਮੌਕੇ ਤੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਉਹਨਾਂ ਖੂਨਦਾਨੀਆਂ ਦੇ ਉੱਦਮ ਦੀ ਸਲਾਂਘਾ ਕੀਤੀ, ਕਿ ਉਹਨਾਂ ਦੇ ਵੱਲੋਂ ਕੀਮਤੀ ਜਾਨ ਨੂੰ ਬਚਾਉਣ ਦੇ ਲਈ ਖੂਨਦਾਨ ਕੀਤਾ ਜਾ ਰਿਹਾ ਹੈ, ਸਮਾਜ ਸੇਵੀ ਸੰਸਥਾ ਦੇ ਵੱਲੋਂ ਲਗਾਤਾਰ ਖੂਨਦਾਨ ਕੈਂਪ , ਮੁਫਤ ਮੈਡੀਕਲ ਚੈੱਕਅਪ ਕੈਂਪ ਅਤੇ ਸਮਾਜ ਸੇਵਾ ਦੇ ਹੋਰ ਕੰਮ ਕੀਤੇ ਜਾਂਦੇ ਰਹਿੰਦੇ ਹਨ, ਸਰਕਾਰ ਅਜਿਹੀਆਂ ਸੰਸਥਾਵਾਂ ਦੇ ਸਹਿਯੋਗੀ ਹੁੰਦੀਆਂ ਹਨ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਾਂਗਰਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਸਾਈਕਲ ਯਾਤਰਾ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬੋਲਦੇ ਹੋਏ ਕਿਹਾ ਕਿ ਇਹ ਬਰਸਾਤੀ ਡੱਡੂਆਂ ਦੇ ਵਾਂਗ ਚੋਣਾਂ ਦੇ ਦਿਨਾਂ ਦੇ ਦੌਰਾਨ ਹੀ ਘਰਾਂ ਵਿੱਚੋਂ ਨਿਕਲ ਕੇ ਕੋਈ ਸਾਈਕਲ ਯਾਤਰਾ ਕਰਦਾ, ਕੋਈ ਮੋਟਰਸਾਈਕਲ, ਕੋਈ ਕਾਰ ਯਾਤਰਾ ਕਰਦਾ ਹੈ, ਤੇ ਹੋ ਸਕਦਾ ਕੱਲ ਨੂੰ ਇਹ ਡੰਡੌਤ ਯਾਤਰਾ ਵੀ ਕਰਨ ਲੱਗ ਜਾਣ, ਅਤੇ ਇਹ ਸਭ ਕੁਝ ਸਿਰਫ ਵੋਟਾਂ ਦੀ ਰਾਜਨੀਤੀ ਦੇ ਤਹਿਤ ਹੀ ਕੀਤਾ ਜਾ ਰਿਹਾ ਹੈ, ਇਹਨਾਂ ਨੂੰ ਲੋਕਾਂ ਦੇ ਕੰਮਾਂ ਨਾਲ ਅਤੇ ਉਹਨਾਂ ਦੀਆਂ ਲੋੜਾਂ ਦੇ ਨਾਲ ਕੋਈ ਵਾਹ- ਵਾਸਤਾ ਨਹੀਂ , ਇਹ ਰਾਜਨੀਤਿਕ ਪਾਰਟੀਆਂ ਪਿਛਲੇ 40- 50 ਸਾਲਾਂ ਤੋਂ ਲੋਕਾਂ ਨੂੰ ਗੁਮਰਾਹ ਕਰਨ ਤੇ ਲੱਗੇ ਹੋਏ ਹਨ, ਇਹਨਾਂ ਕੋਲ ਕੋਈ ਏਜੰਡਾ ਨਹੀਂ, ਜਿਹੜੇ ਨਸ਼ੇ ਦੀ ਇਹ ਲੋਕ ਗੱਲ ਕਰ ਰਹੇ ਹਨ, 2007 ਤੋਂ ਲੈ ਕੇ 2022 ਤੱਕ ਜਿਹੜੀਆਂ ਵੀ ਸਰਕਾਰਾਂ ਰਹੀਆਂ, ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਗਾਇਆ ਅਤੇ ਇਹੀ ਅੱਜ ਨਸ਼ੇ ਛੁਡਾਉਣ ਦੀ ਗੱਲ ਕਰ ਰਹੀਆਂ ਹਨ,ਲੋਕੀ ਸਭ ਚੰਗੀ ਤਰ੍ਹਾਂ ਜਾਣਦੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲਵੀਰ ਸਿੰਘ ਸਿੱਧੂ ਨੂੰ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ, ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸੇ ਵੀ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ, ਨਾ ਹੀ ਕਿਸੇ ਉੱਪਰ ਕੋਈ ਕੇਸ ਦਰਜ ਕਰਵਾਇਆ ਹੈ, ਤੁਸੀਂ ਖੁਦ ਹੀ ਪਿੰਡਾਂ ਵਿੱਚ ਜਾ ਕੇ ਕਿਸੇ ਕੋਲੋਂ ਵੀ ਪੁੱਛੋ, ਜੇ ਕਿਸੇ ਦੇ ਖਿਲਾਫ ਕੋਈ ਝੂਠਾ ਪਰਚਾ ਦਰਜ ਕਰਵਾਇਆ ਹੋਵੇ, ਪਿੰਡਾਂ ਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਲਬੀਰ ਸਿੱਧੂ ਨੇ ਬਲੌਂਗੀ ਦੇ ਵਿੱਚ ਕੀਮਤੀ ਜਮੀਨ ਦੱਬੀ ਹੋਈ ਹੈ, ਜਿਸ ਕੋਲੋਂ ਉਹ ਰੈਲੀਆਂ ਤੇ ਅਤੇ ਹੋਰ ਕੰਮਾਂ ਦੇ ਲਈ ਬੱਸਾਂ ਭਰ- ਭਰ ਕੇ ਭੇਜਦਾ ਹੈ , ਇਸ ਮੌਕੇ ਤੇ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ- ਸਰਬਜੀਤ ਸਿੰਘ ਸਮਾਣਾ, ਚੇਅਰ ਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ - ਇੰਜੀਨੀਅਰ ਪ੍ਰਭਜੋਤ ਕੌਰ, ਡਾਕਟਰ ਸਤਿੰਦਰ ਸਿੰਘ ਭਮਰਾ ਡਾਇਰੈਕਟਰ -ਜੇ. ਐਲ.ਪੀ.ਐਲ, ਅਕਵਿੰਦਰ ਸਿੰਘ ਗੋਸਲ, ਜਗਤਾਰ ਸਿੰਘ ਜੱਗੀ, ਗੋਵਿੰਦਰ ਸਿੰਘ, ਗੁਰਮੁਖ ਸਿੰਘ ਸੋਹਲ ਕੌਂਸਲਰ, ਹਰੀ ਮੋਹਨ ਸ਼ਰਮਾ, ਹਰਪਾਲ ਸਿੰਘ ਬਰਾੜ, ਲੋਇਨ ਰਮਨ ਸਿੰਘ , ਕਮਲਜੀਤ ਸਿੰਘ ਰੂਬੀ , ਤਰਲੋਚਨ ਸਿੰਘ ਵੈਦਵਾਨ, ਅਮਰਜੀਤ ਸਿੰਘ ਵਿਕਰਮਜੀਤ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ, ਸੁਰਿੰਦਰਜੀਤ ਸਿੰਘ, ਗੁਰਿੰਦਰ ਸਿੰਘ, ਅਮਰੀਕ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨੀ ਅਤੇ ਇਲਾਕੇ ਦੇ ਮੋਹਤਰ ਵਿਅਕਤੀ ਦੀ ਹਾਜ਼ਰ ਰਹੇ ,
- Download Babushahi App
-
-