ਫਾਸ਼ੀ ਹਮਲਿਆਂ ਦੇ ਵਿਰੋਧ ਵਿੱਚ ਨਵਾਂਸ਼ਹਿਰ ਵਿਖੇ ਰੈਲੀ ਅਤੇ ਮੁਜਾਹਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਜੂਨ ,2026
ਅੱਜ ਫਾਸ਼ੀ ਹਮਲਿਆਂ ਵਿਰੋਧੀ ਫੋਰਮ ਵੱਲੋਂ ਨਵਾਂਸ਼ਹਿਰ ਵਿਖੇ ਫ਼ਾਸ਼ੀਵਾਦ ਦੇ ਵਿਰੋਧ ਵਿੱਚ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਰੈਲੀ ਦੀ ਪ੍ਰਧਾਨਗੀ ਹਰਪਾਲ ਸਿੰਘ ਜਗਤ ਪੁਰ, ਕਮਲਜੀਤ
ਸਨਾਵਾ ਅਤੇ ਦਸੌਂਦਾ ਸਿੰਘ ਰੁੜਕੀ ਨੇ ਕੀਤੀ।ਇਸ ਰੈਲੀ ਨੂੰ ਸੀ ਪੀ ਆਈ (ਐਮ ਐਲ) ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਆਰ ਐਮ ਪੀ ਆਈ ਦੇ ਆਗੂ ਕੁਲਦੀਪ ਸਿੰਘ ਦੌੜਕਾ, ਜਸਵੀਰ ਮੋਰੋਂ, ਸੀ ਪੀ ਆਈ ਦੇ ਜਿਲਾ ਸਕੱਤਰ ਜਸਵਿੰਦਰ ਸਿੰਘ ਭੰਗਲ , ਨਿਰੰਜਣ ਦਾਸ ਮੇਹਲੀ ਅਤੇ ਪਰਭਾਕਰ ਤਿਵਾੜੀ ਨੇ ਸੰਬੋਧਨ ਕੀਤਾ।ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ
ਦੇਸ਼ ਵਿੱਚ ਜਮਹੂਰੀ ਹੱਕਾਂ ਦੀ ਸਪੇਸ ਘੱਟਦੀ ਜਾ ਰਹੀ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਜਪਾ - ਆਰ ਐਸ ਐਸ ਸਰਕਾਰ ਵੱਲੋਂ ਦੇਸ਼ ਦੇ ਜਮਹੂਰੀ ਅਤੇ ਫੈਡਰਲ ਢਾਂਚੇ ਉੱਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ।ਬੇਰੁਜ਼ਗਾਰੀ,ਮਹਿੰਗਾਈ ਸਿਖਰਾਂ ਛੂਹ ਰਹੀ ਹੈ।ਮੋਦੀ ਸਰਕਾਰ ਐਸ ਆਈ ਆਰ ਰਾਹੀਂ ਵੱਡੀ ਗਿਣਤੀ ਵਿੱਚ ਵੋਟਾਂ ਕੱਟਕੇ ਨਾਗਰਿਕਾਂ ਦਾ ਵੋਟ ਪਾਉਣ ਦਾ ਸੰਵਿਧਾਨਕ ਹੱਕ ਖੋਹ ਰਹੀ ਹੈ।ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਅਸੂਲ ਅਨੁਸਾਰ ਹੱਲ ਕਰਨ, ਪੰਜਾਬ ਦੇ ਹੈੱਡਵਰਕਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰਨ,ਦਰਿਆਈ ਪਾਣੀਆਂ ਅਤੇ ਡੈਮਾਂ ’ਚ ਕੇਂਦਰ ਦੀ ਦਖਲਅੰਦਾਜ਼ੀ ਖਤਮ ਕਰਕੇ ਇਨ੍ਹਾਂ ਨੂੰ ਸੂਬਿਆਂ ਦੇ ਅਧਿਕਾਰ ਖੇਤਰ ’ਚ ਲਿਆਉਣ, ਡੈਮ ਸੇਫਟੀ ਐਕਟ ਖਤਮ ਕਰਨ,
ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ,
ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤਾ ਕਰਨ,ਕੇਂਦਰ ਸਰਕਾਰ ਵੱਲੋਂ ਠੋਸੀ ਜਾ ਰਹੀ ਸਿੱਖਿਆ ਨੀਤੀ ਰੱਦ ਕਰਨ ,ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕਰਨ ਅਤੇ ਸੀ.ਬੀ.ਆਈ. ਦੇ ਰਾਜ ਵਿੱਚ ਆਉਣ ਲਈ ਰਾਜ ਸਰਕਾਰ ਦੀ ਮਨਜੂਰੀ ਲਾਜ਼ਮੀ ਕਰਨ, ਸਭ ਰਾਜਨੀਤਕ ਬੰਦੀਆਂ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਯੂ.ਏ.ਪੀ.ਏ., ਕੌਮੀ ਸੁਰੱਖਿਆ ਕਾਨੂੰਨ, ਗੜਬੜ ਗ੍ਰਸਤ ਖੇਤਰ ਕਾਨੂੰਨ, ਜਰੂਰੀ ਸੇਵਾਵਾਂ ਕਾਨੂੰਨ ਅਤੇ ਹੋਰ ਲੋਕ ਵਿਰੋਧੀ ਕਾਨੂੰਨ ਰੱਦ ਕਰਨ, ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕ ਰਜਿਸਟਰ ਅਤੇ ਜਨ ਸੰਖਿਆ ਰਜਿਸਟਰ ਰੱਦ ਕਰਨ, ਲੇਬਰ ਕੋਡ ਖਤਮ ਕਰਕੇ ਕਿਰਤ ਕਾਨੂੰਨ ਬਹਾਲ ਕਰਨ,ਜੀ ਰਾਮ ਜੀ ਕਾਨੂੰਨ ,ਬਿਜਲੀ ਬਿੱਲ ਰੱਦ ਕਰਨ ਦੀ ਮੰਗ ਕੀਤੀ ।
ਉਹਨਾਂ ਕਿਹਾ ਕਿ ਅਮਰੀਕਨ ਸਾਮਰਾਜ ਅਤੇ ਇਜ਼ਰਾਈਲ ਵਲੋਂ ਆਪਣੇ ਲੋਕ ਵਿਰੋਧੀ ਮਨਸੂਬਿਆਂ ਨੂੰ ਲੈਕੇ ਮੱਧ ਪੂਰਬ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਹੈ। ਗਾਜ਼ਾ ਨੂੰ ਖੰਡਰਾਂ ਵਿੱਚ ਬਦਲ ਦਿੱਤਾ ਹੈ ਅਤੇ ਇਰਾਨ ਅਤੇ ਲੈਬਨਾਨ ਵਿੱਚ ਭਾਰੀ ਤਬਾਹੀ ਕੀਤੇ ਹੈ ਇੱਥੋਂ ਤਕ ਕਿ ਇਰਾਨ ਵਿੱਚ ਲੜਕੀਆਂ ਦੇ ਸਕੂਲ ਨੂੰ ਵੀ ਨਹੀਂ ਬਖਸ਼ਿਆ ਪਰ ਮੋਦੀ ਸਰਕਾਰ ਨੇ ਇਸ ਵਿਰੁੱਧ ਕੋਈ ਸਪੱਸ਼ਟ ਅਤੇ ਸਹੀ ਸਟੈਂਡ ਨਹੀਂ ਲਿਆ।ਮੰਚ ਸੰਚਾਲਨ ਅਵਤਾਰ ਸਿੰਘ ਤਾਰੀ ਨੇ ਕੀਤਾ।
ਇਸ ਉਪਰੰਤ ਸ਼ਹਿਰ ਵਿੱਚ ਮੁਜ਼ਾਹਰਾ ਵੀ ਕੀਤਾ ਗਿਆ।
- Download Babushahi App
-
-