ਪੰਪ ਤੇ ਬਿਨਾਂ ਪੈਸੇ ਦਿੱਤੇ ਕਾਰ ਵਿਚ ਤੇਲ ਪਵਾ ਕੇ ਕਾਰ ਸਵਾਰ ਹੋਏ ਰਫੂ ਚੱਕਰ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ-ਮੁਕੇਰੀਆਂ ਸੜਕ ਤੇ ਪੈਂਦੇ ਪਿੰਡ ਚਾਵਾ ਵਿਖੇ ਸਥਿਤ ਭਾਰਤ ਪੈਟਰੋਲੀਅਮ ਦੇ ਭਗਤ ਸਿੰਘ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਤੋਂ ਗੱਡੀ ਚਾਲਕਾਂ ਵੱਲੋਂ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਗੁਰ ਸਾਗਰ ਸਿੰਘ ਨੇ ਦੱਸਿਆ ਕਿ ਹਰਿਆਣਾ ਦਾ ਨੰਬਰ ਲੱਗੀ ਟੋਇਟਾ ਕਾਰ ਤੇਲ ਪਵਾਉਣ ਲਈ ਆਈ, ਜਿਸ ਵਿੱਚ ਇੱਕ ਕਿੰਨਰ ਅਤੇ ਇੱਕ ਆਦਮੀ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਗੱਡੀ ਚਾਲਕ ਵੱਲੋਂ ਗੱਡੀ ਵਿੱਚ 2000 ਦਾ ਤੇਲ ਪਵਾਇਆ ਗਿਆ ਅਤੇ ਗੱਡੀ ਵਿੱਚ ਤੇਲ ਪਵਾਉਣ ਤੋਂ ਬਾਅਦ ਗੱਡੀ ਚਾਲਕ ਵੱਲੋਂ ਪੈਸਿਆਂ ਦੀ ਪੇਮੈਂਟ ਆਨਲਾਈਨ ਕਰਨ ਲਈ ਕਿਹਾ ਗਿਆ। ਜਦੋਂ ਉਹ ਆਨਲਾਈਨ ਪੇਮੈਂਟ ਕਰਵਾਉਣ ਲਈ ਸਕੈਨਰ ਦੇਣ ਲੱਗਾ ਤਾਂ ਗੱਡੀ ਚਾਲਕ ਤੇਜ਼ੀ ਨਾਲ ਗੱਡੀ ਭਜਾ ਕੇ ਉਥੋਂ ਫਰਾਰ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸੰਬੰਧਿਤ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਵਿਖੇ ਕੀਤੀ ਜਾ ਚੁੱਕੀ ਹੈ।