ਪੰਜਾਬ ਪੁੱਜੇ ਸਮਾਜਵਾਦੀ ਪਾਰਟੀ ਦੇ MP ਮਹਿੰਦਰ ਯਾਦਵ, ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਕਿਹਾ ਇਹੋ ਜਿਹੇ ਭਿਆਨਕ ਹੜ ਕਦੇ ਨਹੀਂ ਦੇਖੇ ਕਿਸਾਨਾਂ, ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਮੁਆਵਜ਼ਾ ਬਹੁਤ ਘੱਟ
ਰੋਹਿਤ ਗੁਪਤਾ
ਗੁਰਦਾਸਪੁਰ/ਚੰਡੀਗੜ੍ਹ, 20 ਸਤੰਬਰ 2025: ਸਮਾਜਵਾਦਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਉੱਤਰ ਪ੍ਰਦੇਸ਼ ਤੋਂ ਜਿਲਾ ਗੁਰਦਾਸਪੁਰ ਦੇ ਹੜ ਪੀੜਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਧਰਮਕੋਟ ਪੱਤਨ ਪਹੁੰਚੇ ਮਹਿੰਦਰ ਯਾਦਵ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ । ਉਹਨਾਂ ਕਿਹਾ ਕਿ ਹੜ ਪੀੜਤਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਹੈ ਕਿ ਇੰਨੀ ਭਿਆਨਕ ਹੜ ਪਹਿਲਾਂ ਕਦੇ ਵੀ ਨਹੀਂ ਆਈ । 15_15 ਫੁੱਟ ਤੱਕ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ ਅਤੇ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ , ਘਰ ਤੱਕ ਢਹਿ ਢੇਰੀ ਹੋ ਗਏ । ਅਜਿਹੇ ਵਿੱਚ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਦਿੱਤਾ ਗਿਆ ਹੈ ਜੋ ਬਹੁਤ ਘੱਟ ਹੈ । ਉਹਨਾਂ ਕਿਹਾ ਕਿ ਘੱਟੋ ਘੱਟ 50 ਹਜਾਰ ਰੁਪਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਫਸਲ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਡੰਗਰਾਂ ਦੇ ਮੁੱਲ ਦੇ ਹਿਸਾਬ ਨਾਲ ਉਸ ਦੀ ਭਰਪਾਈ ਹੋਣੀ ਚਾਹੀਦੀ ਹੈ ਜਦਕਿ ਘਰਾਂ ਦੇ ਟੁੱਟਣ ਅਤੇ ਸਮਾਨ ਖਰਾਬ ਹੋਣ ਦੀ ਵੀ ਭਰਪਾਈ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਕਾਇਲ ਹੋ ਗਏ ਹਨ , ਜਿਨਾਂ ਨੇ ਅਜਿਹੀ ਔਖੀ ਘੜੀ ਵਿੱਚ ਵੀ ਵੱਡੀ ਹਿੰਮਤ ਦਿਖਾਈ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕ ਤੇ ਸਮਾਜਵਾਦੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਖੜੀ ਹੈ ।