ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਮੁੜ ਤੋਂ ਸਰਕਾਰ ਬਣਾਏਗੀ: ਜੱਗਾ ਹਿੱਸੋਵਾਲ
ਹਿੱਸੋਵਾਲ ਦੀ ਅਗਵਾਈ 'ਚ ਸੈਂਕੜੇ ਕਾਂਗਰਸੀ ਪ੍ਰਗਟ ਸਿੰਘ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਹੋਏ ਰਵਾਨਾ
ਜਗਰਾਉਂ, 11 ਅਕਤੂਬਰ (ਦੀਪਕ ਜੈਨ) - ਹਲਕਾ ਜਗਰਾਉਂ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਅਗਵਾਈ ਵਿੱਚ ਅੱਜ ਸੈਂਕੜੇ ਕਾਂਗਰਸੀ ਵਰਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਦੀ ਚੰਡੀਗੜ੍ਹ ਵਿਖੇ ਹੋ ਰਹੀ ਤਾਜਪੋਸ਼ੀ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਵੱਡੇ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਜਗਰਾਉਂ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਸਮੇਂ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਔਖੇ ਸਮੇਂ 'ਚ ਕਾਂਗਰਸ ਪਾਰਟੀ ਦੀ ਕਮਾਨ ਸੰਭਾਲੀ ਅਤੇ ਪਾਰਟੀ ਵਿੱਚ ਨਵੀਂ ਰੂਹ ਫੂਕੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਪਿਛਲੇ ਸਾਢੇ ਚਾਰ ਸਾਲ ਦਿਨ-ਰਾਤ ਸਖ਼ਤ ਮਿਹਨਤ ਕਰਕੇ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇ ਰਾਹ 'ਤੇ ਪਾਇਆ ਅਤੇ ਵਰਕਰਾਂ 'ਚ ਨਵਾਂ ਜੋਸ਼ ਭਰਿਆ। ਉਨ੍ਹਾਂ ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਗਟ ਸਿੰਘ ਇੱਕ ਸੀਨੀਅਰ, ਇਮਾਨਦਾਰ ਅਤੇ ਜੁਝਾਰੂ ਆਗੂ ਹਨ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ ਅਤੇ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ।
ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਜਗਰਾਓਂ ਦਿਹਾਤੀ ਨਵਦੀਪ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਸਰਬਜੀਤ ਸਿੰਘ ਸ਼ੇਰਪੁਰ ਕਲਾਂ ਸਾਬਕਾ ਸਰਪੰਚ, ਜਗਦੇਵ ਸਿੰਘ ਸ਼ੇਰਪੁਰ ਕਲਾਂ, ਸਾਬਕਾ ਬਲਾਕ ਸੰਮਤੀ ਮੈਂਬਰ ਹਰਬੰਸ ਸਿੰਘ, ਕਲਵੰਤ ਸਿੰਘ ਡਾਂਗੀਆਂ, ਸਰਪੰਚ ਜਸਪ੍ਰੀਤ ਸਿੰਘ ਜੱਸਾ ਪਰਜੀਆ, ਨਾਹਰ ਸਿੰਘ ਸਰਪੰਚ, ਡਾ. ਗੁਰਪ੍ਰੀਤ ਸਿੰਘ ਮੀਰਪੁਰ, ਜਸਦੇਵ ਸਿੰਘ ਕਾਉਂਕੇ ਕਲਾਂ, ਸਿਮਰਨ ਮੱਲਾ, ਬਲਦੇਵ ਸਿੰਘ ਅਖਾੜਾ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ ਖਾਲਸਾ, ਅਮਰਦੀਪ ਸਿੰਘ ਪੱਤੀ ਮਲਤਾਨੀ, ਜਤਿੰਦਰ ਸਿੰਘ ਸਫੀਪੁਰਾ ਸਾਬਕਾ ਸਰਪੰਚ, ਜਗਜੀਤ ਸਿੰਘ ਤਿਹਾੜਾ ਸਾਬਕਾ ਸਰਪੰਚ, ਹਰਦੀਪ ਸਿੰਘ ਲਾਲੀ ਸਰਪੰਚ ਅਲੀਗੜ੍ਹ, ਬਿੱਟੂ ਮਾਣੂੰਕੇ, ਸੱਤੀ ਮਾਣੂੰਕੇ, ਬਲਦੇਵ ਸਿੰਘ ਚੱਕਰ, ਰਾਜਿੰਦਰਪਾਲ ਸਿੰਘ ਚੱਕਰ, ਮਨੋਜ ਚੱਕਰ, ਸਾਬਕਾ ਸਰਪੰਚ ਜਸਵੀਰ ਸਿੰਘ ਸੀਰਾ ਲੱਖਾ, ਸੁਸਾਇਟੀ ਪ੍ਰਧਾਨ ਹਰਦੀਪ ਸਿੰਘ ਲੱਖਾ, ਲੱਖਾ ਬਾਰਦੇਕੇ, ਅਮਰਜੀਤ ਸਿੰਘ ਗਾਲਿਬ ਖੁਰਦ ਸਾਬਕਾ ਬਲਾਕ ਸੰਮਤੀ ਮੈਂਬਰ, ਸਰਪੰਚ ਗੁਰਪ੍ਰੀਤ ਸਿੰਘ ਗਾਲਿਬ ਖੁਰਦ, ਸਰਪੰਚ ਨਿਰਮਲ ਸਿੰਘ ਗਾਲਿਬ ਖੁਰਦ, ਸੂਬੇਦਾਰ ਫਤਿਹਗੜ੍ਹ ਸਿਵੀਆਂ, ਨਿਰਮਲ ਸਿੰਘ ਧੀਰਾ ਸਾਬਕਾ ਸਰਪੰਚ ਡੱਲਾ, ਜੱਗਾ ਕਾਉਂਕੇ ਖੋਸੇ, ਬਾਵਾ ਕਾਉਂਕੇ ਖੋਸੇ, ਸਤਪਾਲ ਸਿੰਘ ਬੱਸੂਆਲ, ਹਰਜੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ ਚੀਮਾ, ਸੁਵਰਨ ਸਿੰਘ ਰਾਮਗੜ੍ਹ ਭੁੱਲਰ, ਗੁਰਵਿੰਦਰ ਸਿੰਘ ਰਾਮਗੜ੍ਹ ਭੁੱਲਰ ਬਲਾਕ ਸੰਮਤੀ ਮੈਂਬਰ, ਉੱਤਮ ਸਿੰਘ ਰਸੂਲਪੁਰ, ਇਕਬਾਲ ਸਿੰਘ ਵਾਈਸ ਚੇਅਰਮੈਨ ਮੱਲਕ, ਬੌਬੀ ਕਪੂਰ, ਗੀਤਾ ਰਸੂਲਪੁਰ ਬਲਾਕ ਸੰਮਤੀ ਮੈਂਬਰ, ਜਗਪਾਲ ਸਿੰਘ, ਜਸਵੀਰ ਸਿੰਘ ਚੀਮਾ ਆਦਿ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
- Download Babushahi App
-
-