ਪਰਗਟ ਸਿੰਘ ਦੀ ਪ੍ਰਧਾਨਗੀ ’ਤੇ CM ਮਾਨ ਦਾ ਵੱਡਾ ਬਿਆਨ, ਕਿਹਾ- ‘ਪਾਸ ਮਿਲੇਗਾ ਤਾਂ ਹੀ ਗੋਲ ਹੋਵੇਗਾ’!
ਰਵੀ ਜੱਖੂ
ਚੰਡੀਗੜ੍ਹ, 4 ਅਕਤੂਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਬਾਰੇ ਆਪਣੇ ਪੁਰਾਣੇ ਹਾਕੀ ਪ੍ਰੇਮ ਦਾ ਜ਼ਿਕਰ ਕੀਤਾ। ਹਾਲਾਂਕਿ ਸੀਐੱਮ ਮਾਨ ਨੇ ਹਾਕੀ ਨਾਲ ਜੁੜੀ ਮਿਸਾਲ ਦਿੰਦਿਆਂ ਪਰਗਟ ਸਿੰਘ ’ਤੇ ਸਿਆਸੀ ਵਿਅੰਗ ਵੀ ਕੀਤਾ ਅਤੇ ਉਹ ਉਮੀਦ ਕਰਦੇ ਹਨ ਕਿ ਪਰਗਟ ਸਿੰਘ ਦੀ ਟੀਮ ਦੇ ਖਿਡਾਰੀ ਵੀ ਉਨ੍ਹਾਂ ਦਾ ਸਾਥ ਦੇਣਗੇ, ਕਿਉਂਕਿ ਜੇ ਪਾਸ ਹੀ ਨਾ ਮਿਲੇ ਤਾਂ ਗੋਲ ਵੀ ਨਹੀਂ ਹੋ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪਰਗਟ ਸਿੰਘ ਦੇ ਪ੍ਰਸ਼ੰਸਕ ਰਹੇ ਹਨ, ਕਿਉਂਕਿ ਉਹ ਹਾਕੀ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਵੀ ਉਹ ਪਰਗਟ ਸਿੰਘ ਨੂੰ ਅਕਸਰ ‘ਕੈਪਟਨ ਸਾਹਿਬ’ ਕਹਿ ਕੇ ਸੰਬੋਧਨ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਵੀ ਵਿਅਕਤੀ ਦੀ ਸਿਆਸੀ ਪਾਰਟੀ ਵੱਖਰੀ ਹੋ ਸਕਦੀ ਹੈ, ਪਰ ਉਹ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੰਦੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਾਕੀ ਨਾਲ ਜੁੜੀ ਮਿਸਾਲ ਦਿੰਦਿਆਂ ਪਰਗਟ ਸਿੰਘ ’ਤੇ ਸਿਆਸੀ ਵਿਅੰਗ ਵੀ ਕੀਤਾ।
ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪਰਗਟ ਸਿੰਘ ਦੀ ਟੀਮ ਦੇ ਖਿਡਾਰੀ ਵੀ ਉਨ੍ਹਾਂ ਦਾ ਸਾਥ ਦੇਣਗੇ। ਮਾਨ ਨੇ ਕਿਹਾ ਕਿ ਹਾਕੀ ਵਿੱਚ ਜੇ ਪਾਸ ਹੀ ਨਾ ਮਿਲੇ ਤਾਂ ਗੋਲ ਵੀ ਨਹੀਂ ਹੋ ਸਕਦਾ। ਪਰਗਟ ਸਿੰਘ ਨੂੰ 2 ਅਕਤੂਬਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
- Download Babushahi App
-
-