ਤਰਨਤਾਰਨ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਗਈ ਚੈਕਿੰਗ, ਨਸ਼ਾ ਤਸਕਰ ਕਾਬੂ
Baljit Singh-
ਤਰਨ ਤਾਰਨ- ਵੱਖ-ਵੱਖ ਇਲਾਕਿਆਂ ਵਿੱਚ ਐਸਐਸਪੀ ਸੁਰਿੰਦਰ ਲਾਂਬਾ ਦੀ ਯੋਗ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਕੀਤੀ ਗਈ ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਪੂਰੇ ਜਿਲੇ ਅੰਦਰ ਅੱਠ ਟੀਮਾਂ ਬਣਾਈਆਂ ਗਈਆਂ ਹਨ ਜਿਨਾਂ ਦੀ ਅਗਵਾਈ ਡੀਐਸਪੀ ਅਤੇ ਐਸਪੀ ਡੀ ਕਰ ਰਹੇ ਹਨ ਅਤੇ ਅਤੇ ਨਸ਼ਾ ਤਸਕਰਾਹ ਦੀ ਲੋਕੇਸ਼ਨ ਉੱਪਰ ਸਰਚ ਕੀਤੀ ਜਾ ਰਹੀ ਹੈ ਅਤੇ ਜਿਨਾਂ ਕੋਲੋਂ ਬਰਾਮਦਗੀ ਹੋਈ ਹੈ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਤਰਨ ਤਾਰਨ ਜਿਲੇ ਨੂੰ ਨਸ਼ਾ ਮੁਕਤ ਕਰਨ ਲਈ ਇਹ ਅਭਿਆਨ ਉਹਨਾਂ ਵੱਲੋਂ ਚਲਿਆ ਗਿਆ ਹੈ ਅਤੇ ਜਲਦੀ ਹੀ ਤਰਨ ਤਰਨ ਜਿਲੇ ਵਿੱਚੋਂ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਕਰ ਦਿੱਤਾ ਜਾਵੇਗਾ।
- Download Babushahi App
-
-