ਤਰਕਸ਼ੀਲ ਸੁਸਾਇਟੀ ਨੇ ਐਲਾਨਿਆ ਵਿਦਿਆਰਥੀ ਚੇਤਨਾ ਪ੍ਰੀਖਿਆ ਦਾ ਨਤੀਜਾ
ਅਸ਼ੋਕ ਵਰਮਾ
ਬਠਿੰਡਾ, 24 ਦਸੰਬਰ 2025 :ਤਰਕਸ਼ੀਲ ਸੋਸਾਇਟੀ ਪਿਛਲੇ ਸੱਤ ਸਾਲਾਂ ਤੋਂ ਵਿਦਿਆਰਥੀਆਂ ਵਿੱਚ ਵਿਗਿਆਨਿਕ ਸਮਝ ਦੇ ਪਸਾਰੇ ਹਿਤ, ਵਿਦਿਆਰਥੀ ਚੇਤਨਾ ਪ੍ਰੀਖਿਆ ਕਰਵਾ ਰਹੀ ਹੈ । ਇਸ ਸਾਲ ਵੀ ਇਹ ਪ੍ਰੀਖਿਆ ਕਰਵਾਈ ਗਈ ਅਤੇ ਹੁਣ ਉਸਦਾ ਨਤੀਜਾ ਐਲਾਨਿਆ ਗਿਆ ਹੈ ।
ਇਸ ਸਾਲ ਕਰਵਾਈ ਗਈ ਪ੍ਰੀਖਿਆ ਵਿੱਚ ਪੰਜਾਬ ਭਰ ਤੋਂ ਇਸ ਪ੍ਰੀਖਿਆ ਵਿੱਚ 23748 ਵਿਦਿਆਰਥੀਆਂ ਨੇ ਪੇਪਰ ਦਿੱਤਾ । ਹਰ ਵਾਰ ਦੀ ਤਰਾਂ 8669 ਲੜਕਿਆਂ ਦੇ ਮੁਕਾਬਲੇ 15049 ਲੜਕੀਆਂ ਨੇ ਪੇਪਰ ਵਿੱਚ ਬੈਠ ਕੇ ਵੱਧ ਅਕਾਦਮਿਕ ਰੁਚੀ ਹੋਣ ਦਾ ਸਬੂਤ ਦਿੱਤਾ । ਸੁਸਾਇਟੀ ਦੇ ਪ੍ਰੈਸ ਸਕੱਤਰ ਜੰਟਾ ਸਿੰਘ ਨੇ ਰਾਮਪੁਰਾ ਇਕਾਈ ਦੇ ਜੇਤੂ ਵਿਦਿਆਰਥੀਆਂ ਦੀ ਵੇਰਵੇ ਦਿੰਦੇ ਹੋਏ ਦੱਸਿਆ ਕਿ ਇਹ ਨਤੀਜੇ ਕਲਾਸ ਵਾਇਜ਼ ਘੋਸ਼ਿਤ ਕੀਤੇ ਜਾਂਦੇ ਹਨ । ਰਾਮਪੁਰਾ ਇਲਾਕੇ ਦੀ ਖੁਸ਼ਪ੍ਰੀਤ ਕੌਰ ਦਸਵੀਂ ਕਲਾਸ ਸਰਕਾਰੀ ਸਕੂਲ ਬੱਲੋਂ ਪੂਰੇ ਜੋਨ ਬਠਿੰਡਾ ਵਿੱਚੋਂ ਪਹਿਲੇ ਸਥਾਨ ਤੇ ਰਹੀ । ਇਸੇ ਤਰ੍ਹਾਂ ਹੀ ਰਮਨਦੀਪ ਕੌਰ ਬਾਰ੍ਹਵੀਂ ਸਰਕਾਰੀ ਸਕੂਲ ਮਹਿਰਾਜ ਤੋਂ ਬਠਿੰਡਾ ਜੋਨ ਵਿੱਚੋਂ ਦੂਜੇ ਸਥਾਨ ਤੇ ਰਹੀ । ਰਾਮਪੁਰਾ ਇਕਾਈ ਦੇ ਪਹਿਲੇ ਸਥਾਨਾਂ ਵਿੱਚ ਛੇਵੀਂ ਵਿੱਚੋਂ ਨਿਰਮਲਪ੍ਰੀਤ ਕੌਰ ਐਸ.ਡੀ. ਕੇ.ਐਮ.ਵੀ. ਰਾਮਪੁਰਾ ਫੂਲ, ਸੱਤਵੀਂ ਵਿੱਚੋਂ ਕਰਨਪ੍ਰੀਤ ਸਿੰਘ ਸਰਕਾਰੀ ਸਕੂਲ ਮਹਿਰਾਜ, ਅੱਠਵੀਂ ਵਿੱਚੋਂ ਖੁਸ਼ਪ੍ਰੀਤ ਕੌਰ ਐਸ.ਡੀ.ਕੇ.ਐਮ. ਵੀ. ਰਾਮਪੁਰਾ, ਨੌਵੀਂ ਵਿੱਚੋਂ ਅਲਸਫਾ ਸਰਕਾਰੀ ਸਕੂਲ ਰਾਮਪੁਰਾ (ਡੱਗੀ ਵਾਲਾ), ਹਰਮਨਦੀਪ ਕੌਰ ਸਰਕਾਰੀ ਸਕੂਲ ਬੱਲੋਂ, ਅਭਿਸ਼ੇਕ ਕੁਮਾਰ ਜੈ ਤੁਲਸੀ ਸਕੂਲ ਰਾਮਪੁਰਾ, ਦਸਵੀਂ ਕਲਾਸ ਵਿੱਚੋਂ ਨੇਹਾ ਸਰਕਾਰੀ ਸਕੂਲ ਰਾਮਪੂਰਾ (ਡੱਗੀ ਵਾਲਾ), ਪਿੰਕੀ ਕੋਰ ਸਰਕਾਰੀ ਸਕੂਲ ਬੱਲੋਂ, ਗਿਆਰਵੀਂ ਵਿੱਚੋਂ ਪਰਮਜੀਤ ਕੌਰ ਸਰਕਾਰੀ ਸਕੂਲ ਮਹਿਰਾਜ, ਬਾਰਵੀਂ ਕਲਾਸ ਵਿੱਚੋਂ ਰਜਨਦੀਪ ਕੋਲ ਸਰਕਾਰੀ ਸਕੂਲ ਮਹਿਰਾਜ ਅਤੇ ਮਨਜੋਤ ਕੌਰ ਰਾਮਪੁਰਾ ਸਕੂਲ (ਡੱਗੀ ਵਾਲਾ) ਨੇ ਪਹਿਲੇ ਸਥਾਨਾਂ ਦੀਆਂ ਦਾਵੇਦਾਰੀਆਂ ਉੱਪਰ ਆਪਣਾ ਨਾਮ ਦਰਜ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ । ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵਜੋਂ ਅਗਾਹ ਵਧੂ ਕਿਤਾਬਾਂ ਦੇ ਸੈਟ, ਇਹਨਾਂ ਸਕੂਲਾਂ ਦੀਆਂ ਸਵੇਰ ਦੀਆਂ ਸਭਾਵਾਂ ਵਿੱਚ ਜਾ ਕੇ ਦਿੱਤੇ ਜਾਣਗੇ ।