ਟਿੱਪਰ ਨੂੰ ਓਵਰਟੇਕ ਕਰਦਿਆਂ ਬੱਸ ਕੰਧ 'ਚ ਜਾ ਵੱਜੀ ਕਾਰ, ਜਾਨੀ ਨੁਕਸਾਨ ਦਾ ਹੋਇਆ ਬਚਾਅ
ਰੋਹਿਤ ਗੁਪਤਾ , ਗੁਰਦਾਸਪੁਰ
ਗੁਰਦਾਸਪੁਰ ਦੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਰੋਡ ਤੇ ਗੁਰਦਾਸਪੁਰ ਤੋਂ ਕਲਾਨੌਰ ਵੱਲ ਨੂੰ ਜਾ ਰਹੀ ਇੱਕ ਕਾਰ ਟਿੱਪਰ ਨੂੰ ਓਵਰਟੇਕ ਕਰਦਿਆਂ ਅਚਾਨਕ ਅਸੰਤੁਲਤ ਹੋ ਗਈ ਅਤੇ ਪਿੰਡ ਖੋਖਰ ਦੇ ਬੱਸ ਸਟੋਪ ਦੀ ਦੀਵਾਰ ਵਿੱਚ ਜਾ ਵੱਜੀ । ਕਾਰ ਵਿੱਚ ਦੋ ਲੋਕ ਸਵਾਰ ਸਨ । ਗਨੀਮਤ ਰਹੀ ਕਿ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੀ ਟੱਕਰ ਕਾਰਨ ਬੱਸ ਸਟੋਪ ਦੀ ਕੰਧ ਟੁੱਟ ਗਈ ਅਤੇ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਉਥੇ ਹੀ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵੱਲੋਂ ਤੁਰੰਤ ਮੌਕੇ ਤੇ ਕਾਰ ਚਾਲਕ ਦੀ ਸਹਾਇਤਾ ਕੀਤੀ ਗਈ।
Click to Follow Babushahi Facebook page →