ਟਰੱਕ ਯੂਨੀਅਨ ਨੇ ਦੂਸਰੇ ਜਿਲ੍ਹਿਆਂ ਦੇ ਟਰਾਂਸਪੋਰਟ ਮਾਫੀਆ ਦੇ ਹਾਵੀ ਹੋਣ ਦਾ ਲਾਇਆ ਦੋਸ਼
ਕਿਹਾ ਦੂਸਰੇ ਜਿਲ੍ਹਿਆਂ ਦੀਆਂ ਓਵਰਲੋਡ ਗੱਡੀਆਂ ਦੀਆਂ ਦੇ ਨਹੀਂ ਕੱਟੇ ਜਾਂਦੇ ਚਲਾਨ , ਬਾਹਰੀ ਜਿਲਿਆਂ ਦੇ ਟਰਾਂਸਪੋਰਟਰਾਂ ਕਾਰਨ ਲੋਕਲ ਟਰਾਂਸਪੋਰਟਰ ਹੋ ਗਏ ਬੇਰੋਜ਼ਗਾਰ
ਰੋਹਿਤ ਗੁਪਤਾ
ਗੁਰਦਾਸਪੁਰ :
ਟਰੱਕ ਯੂਨੀਅਨ ਧਾਰੀਵਾਲ ਨੇ ਗੁਰਦਾਸਪੁਰ ਜ਼ਿਲ੍ੇ ਚ ਬਾਹਰੀ ਜਿਲਿਆਂ ਦੇ ਟਰਾਂਸਪੋਰਟ ਮਾਫੀਆ ਦੇ ਹਾਵੀ ਹੋਣ ਦੇ ਦੋਸ਼ ਲਗਾਏ ਹਨ। ਯੂਨੀਅਨ ਆਗੂਆਂ ਦਾ ਦੋਸ਼ ਹੈ ਕਿ ਬਾਹਰ ਜ਼ਿਲਿਆਂ ਤੋਂ ਆ ਕੇ ਓਵਰਲੋਡ ਟਰਾਲੇ ਧਾਰੀਵਾਲ ਦੀ ਦਾਨਾ ਮੰਡੀ ਵਿੱਚੋਂ ਝੋਨਾ ਚੁੱਕ ਰਹੇ ਹਨ ਪਰ ਟਰਾਂਸਪੋਰਟ ਵਿਭਾਗ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਜਦਕਿ ਜੇਕਰ ਕੋਈ ਲੋਕਲ ਟਰਾਲਾ ਓਵਰਲੋਡ ਹੋ ਕੇ ਜਾਂਦਾ ਹੈ ਤਾਂ ਉਸਦਾ ਹਜ਼ਾਰਾਂ ਰੁਪਏ ਦਾ ਤੁਰੰਤ ਚਲਾਨ ਕੱਟ ਦਿੱਤਾ ਜਾਂਦਾ ਹੈ। ਉੱਥੇ ਹੀ ਇਹਨਾਂ ਦਾ ਦੋਸ਼ ਹੈ ਕਿ ਬਾਰੀ ਜਿਲਿਆਂ ਦੇ ਟਰਾਂਸਪੋਰਟਰਾਂ ਕਾਰਨ ਲੋਕਲ ਟਰਾਂਸਪੋਰਟਰ ਵੀ ਬੇਕਾਰ ਹੋ ਕੇ ਬੈਠ ਗਏ ਹਨ।
ਗੱਲਬਾਤ ਦੌਰਾਨ ਟਰੱਕ ਯੂਨੀਅਨ ਧਾਰੀਵਾਲ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਅਨਾਜ ਮੰਡੀ ਧਾਰੀਵਾਲ ਚੋਂ ਦੂਜੇ ਜਿਲਿਆਂ ਤੋਂ ਆ ਕੇ ਵੱਡੇ ਟਰਾਲੇ ਓਵਰਲੋਡ ਮਾਲ ਲੈ ਕੇ ਜਾ ਰਹੇ ਹਨ ਜਿਸ ਕਾਰਨ ਧਾਰੀਵਾਲ ਦੇ ਟਰੱਕ ਡਰਾਈਵਰ ਬਿਲਕੁਲ ਬੇਕਾਰ ਹੋ ਗਏ ਹਨ। ਇਹ ਓਵਰਲੋਡਡ ਵੱਡੇ ਘੋੜੇ ਟਰਾਲੇ ਮਾਲ ਲੈ ਕੇ ਜਾ ਰਹੇ ਹਨ ਪਰ ਆਰਟੀਓ ਗੁਰਦਾਸਪੁਰ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੈ ਜੇਕਰ ਸਾਡੇ ਟਰੱਕਾਂ ਵਿੱਚ ਪੰਜ ਬੋਰੀਆਂ ਵੀ ਵੱਧ ਅਨਾਜ ਦੀਆਂ ਹੋਣ ਤਾਂ ਸਾਡੇ ਮੋਟੇ ਮੋਟੇ ਚਲਾਨ ਕੱਟੇ ਜਾਂਦੇ ਹਨ । ਕੁਝ ਟਰੱਕ ਡਰਾਈਵਰਾਂ ਨੇ ਕ੍ਰਮਵਾਰ 24 ਹਜਾਰ ਤੇ 21 ਹਜਾਰ ਦੇ ਕੁਝ ਦਿਨ ਪਹਿਲਾਂ ਕੱਟੇ ਗਏ ਜਲਾਲਾਂ ਦੀਆਂ ਰਸੀਦਾਂ ਵੀ ਦਿਖਾਈਆਂ ।
ਯੂਨੀਅਨ ਦੇ ਪ੍ਰਮੁੱਖ ਆਗੂ ਸੁਖਪ੍ਰੀਤ ਚਾਹਲ ਨੇ ਕਿਹਾ ਕਿ ਉਹਨਾਂ ਕੋਲ 12 ਟਰੱਕ ਹਨ ਅਤੇ ਉਹਨਾਂ ਦੇ ਟਰੱਕ ਦਾ ਮੋਟਾ ਚਲਾਣ ਕੱਟਿਆ ਗਿਆ ਉਹਨਾਂ ਨੇ ਆਰਟੀਓ ਮੈਡਮ ਨੂੰ ਜਿਹੜੇ ਦੂਜੇ ਜਿਲਿਆਂ ਤੋਂ ਆ ਕੇ ਓਵਰਲੋਡਡ ਮਾਲ ਲੈ ਕੇ ਜਾ ਰਹੇ ਹਨ ਉਹਨਾਂ ਦੇ ਸੰਬੰਧ ਵਿੱਚ ਜਾਨੂ ਵੀ ਕਰਵਾਇਆ ਲੇਕਿਨ ਕੋਈ ਵੀ ਉਹਨਾਂ ਦੇ ਉੱਪਰ ਐਕਸ਼ਨ ਆਰਟੀਓ ਗੁਰਦਾਸਪੁਰ ਵੱਲੋਂ ਨਹੀਂ ਕੀਤਾ ਗਿਆ। ਗੱਲਬਾਤ ਦੌਰਾਨ ਇੱਕ ਹੋਰ ਆਗੂ ਨੇ ਕਿਹਾ ਕਿ ਉਹਨਾਂ ਨੂੰ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਗੁਰਦਾਸਪੁਰ ਜਿਲ੍ਹੇ ਵਿੱਚ ਟਰਾਂਸਪੋਰਟ ਮਾਫੀਆ ਕਿਸੇ ਦੀ ਸ਼ਹਿ ਦੇ ਨਾਲ ਹੈਵੀ ਹੋ ਗਿਆ ਹੈ ਜਿਸ ਨੂੰ ਕੋਈ ਵੀ ਰੋਕ ਟੋਕ ਨਹੀਂ ਰਿਹਾ ਇਸ ਮੌਕੇ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਟਰੱਕ ਯੂਨੀਅਨ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਸਬੰਧ ਵਿੱਚ ਜਦੋਂ ਆਰਟੀਏ ਮੈਡਮ ਨਵਜੋਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਛੁੱਟੀ ਹੋਣ ਕਾਰਨ ਉਹ ਕੈਮਰੇ ਸਾਹਮਣੇ ਤਾਂ ਨਹੀਂ ਬੋਲ ਸਕਦੇ ਪਰ ਉਹਨਾਂ ਨੇ ਦੱਸਿਆ ਕਿ ਨਾਕੇ ਦੌਰਾਨ ਜੋ ਵੀ ਓਵਰਲੋਡ ਗੱਡੀ ਸਾਹਮਣੇ ਆਉਂਦੀ ਹੈ ਉਸ ਦਾ ਚਲਾਨ ਕੱਟਿਆ ਜਾਂਦਾ ਹੈ। ਬਾਹਰੀ ਜਿਲੇ ਤੋਂ ਆਉਦੀਆ ਓਵਰਲੋਡ ਗੱਡੀਆਂ ਨੂੰ ਬਖਸ਼ਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ।