ਟਰੈਫਿਕ ਪੁਲਿਸ ਵੱਲੋਂ ਬਸ ਸਟੈਂਡ ਗੁਰਦਾਸਪੁਰ ਵਿਖੇ ਜਾਗਰੂਕਤਾ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ,9 ਅਪ੍ਰੈਲ
ਅੱਜ ਟਰੈਫਿਕ ਪੁਲਿਸ ਗੁਰਦਾਸਪੁਰ ਨਵੱਲੋਂ ਇੱਕ ਟਰੈਫਿਕ ਜਾਗੁਰਤਾ ਸੈਮੀਨਾਰ ਬਸ ਸਟੈਂਡ ਗੁਰਦਾਸਪੁਰ ਵਿਖੇ ਲਗਾਇਆ ਗਿਆ।
ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਈ ਰਿਕਸ਼ਾ ਚਾਲਕਾਂ ਅਤੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਡਰਾਈਵਿੰਗ ਲਾਇਸੰਸ ਅਤੇ ਇੰਸ਼ੋਰਸ ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ।
ਇਸ ਮੌਕੇ ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਸਾਈਬਰ ਕ੍ਰਾਈਮ ਤੋਂ ਬਚਣ ਬਾਰੇ ਜਾਗਰੂਕ ਕੀਤਾ ਗਿਆ। ਸਹੀ ਪਾਰਕਿੰਗ ਕਰਨ ਲਈ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਵਿੱਚ ਏ.ਐਸ.ਆਈ ਅਮਨਦੀਪ ਸਿੰਘ, ਸੁਭਾਸ਼ ਚੰਦਰ ਲਾਡੀ, ਸੰਤੋਖ ਸਿੰਘ ਪਵਨ ਕੁਮਾਰ ਰਕੇਸ਼ ਕੁਮਾਰ ਆਦਿ ਨੇ ਹਿੱਸਾ ਲਿਆ
Click to Follow Babushahi Facebook page →