ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕਤਾ ਕੈਂਪ ਲਗਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 3 ਜੁਲਾਈ 2025 - ਪੀ.ਏ.ਯੂ- ਫਾਰਮ ਸਲਾਹਕਾਰ ਸੇਵਾ ਕੇਂਦਰ- ਗੁਰਦਾਸਪੁਰ ਨੇ ਪਿੰਡ ਸੱਦਾ ਬਲਾਕ ਦੋਰਾਗਲਾ ਵਿਖੇ ਝੋਨੇ ਦੀ ਸਿੱਧੀ ਬਜਾਈ ਸਬੰਧ ਵਿੱਚ 'ਨਦੀਨਾਂ ਦੇ ਪ੍ਰਬੰਧਨ, ਪੌਸ਼ਟਿਕ ਤੱਤਾਂ ਦੇ ਪ੍ਰਬੰਧਨ 'ਤੇ ਜਾਗਰੂਕਤਾ ਕੈਂਪ ਲਗਾਇਆ। ਸ. ਦਲਬੀਰ ਸਿੰਘ ਜੋ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਉਹਨਾਂ ਦੱਸਿਆ ਕਿ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ, ਖਾਦ ਦਾ ਖਰਚਾ ਘੱਟਦਾ ਅਤੇ ਝੰਡੇ ਰੋਗ ਦੀ ਸਮੱਸਿਆ ਘੱਟ ਆਉਂਦੀ ਹੈ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਫਲਾਂ ਦੀ ਬਗੀਚੀ ਸਥਾਪਤ ਕਰਨ ਜਾਂ ਖੇਤ ਵਿੱਚ ਰਵਾਇਤੀ ਪੌਦਿਆਂ/ਫਲਾਂ ਦੇ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 40 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ।