ਜਦੋਂ ਪੁਲਿਸ ਨੇ ਚਾਈਨਾ ਡੋਰ ਦੀ ਵਰਤੋਂ ਤੇ ਨਜ਼ਰ ਰੱਖਣ ਲਈ ਛੱਡਿਆ ਡਰੋਨ
ਡਰੋਨ ਨਾਲ ਹੀ ਲਗਾਤਾਰ ਰੱਖੀ ਜਾਏਗੀ ਨਜ਼ਰ_ਪੁਲਿਸ ਅਧਿਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ
ਪੁਲਿਸ ਜ਼ਿਲਾ ਬਟਾਲਾ ਵੱਲੋਂ ਲੋਹੜੀ ਦੇ ਤਿਆਰ ਨੂੰ ਦੇਖਦੇ ਹੋਏ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਡਰੋਨ ਉਡਾ ਕੇ ਨਜ਼ਰ ਰੱਖੀ ਜਾ ਰਹੀ ਹੈ। ਇਸੇ ਕੜੀ ਤਹਿਤ 21 ਮਾਰਚ ਦੀ ਛੱਤ ਤੋਂ ਪੁਲਿਸ ਵੱਲੋਂ ਡਰੋਨ ਉਡਾਇਆ ਗਿਆ ਤਾਂ ਡਰੋਨ ਨੂੰ ਦੇਖਦੇ ਸੀ ਕਈ ਪਤੰਗਬਾਜ਼ ਆਪਣੀਆਂ ਛੱਤਾਂ ਛੱਡ ਕੇ ਛੱਤਾਂ ਤੋਂ ਥੱਲੇ ਵੀ ਭੱਜ ਗਏ ਤੇ ਕਈਆਂ ਨੇ ਉਡਾਈਆਂ ਪਤੰਗਾਂ ਨੂੰ ਵੀ ਤੋੜ ਕੇ ਛੱਡ ਦਿੱਤਾ ਤੇ ਖਿਸਕ ਗਏ।
ਬਟਾਲਾ ਸਿਟੀ ਦੇ ਐਸ ਐਚ ਓ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਅਫਸਰਾਂ ਦੇ ਹੁਕਮ ਦੇ ਨਾਲ ਖੂਨੀ ਡੋਰ ਨੂੰ ਰੋਕਣ ਦਾ ਪੂਰਾ ਪ੍ਰਬੰਧ ਕਰ ਰਹੇ ਹਾਂ ਕਈਆਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਤੇ ਕਈਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋ ਤੂੰ ਰੋਕ ਸਕਿਏ।