ਜਗਜੀਤ ਚਾਂਦਹੇੜੀ ਦੀ ਮਾਤਾ ਨਮਿੱਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਆਗੂਆਂ ਨੇ ਹਾਜ਼ਰੀ ਲਵਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਜੁਲਾਈ 2026: ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਜੱਗੀ ਚਾਂਦਹੇੜੀ ਦੀ ਮਾਤਾ ਨਛੱਤਰ ਕੌਰ ਨਮਿੱਤ ਸਰਧਾਂਜਲੀ ਸਮਾਰੋਹ ਅੱਜ ਪਿੰਡ ਲੈਹਲੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਸ਼ਰਧਾਂਜਲੀ ਸਮਾਰੋਹ ਮੌਕੇ ਸਹਿਜ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ । ਉਪਰੰਤ ਵੈਰਾਗਮਈ ਕੀਰਤਨ ਹੋਇਆ। ਸਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਸਿਆਸੀ, ਰਾਜਨੀਤਿਕ , ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਾਇਸ ਚੇਅਰਮੈਨ ਸੁਭਾਸ਼ ਸ਼ਰਮਾ , ਮੈਂਬਰ ਕੌਰ ਕਮੇਟੀ ਯੂਥ ਅਕਾਲੀ ਦਲ ਪੰਜਾਬ ਮਨਜੀਤ ਸਿੰਘ ਮਲਕਪੁਰ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਭਰਾ ਪਰਮਜੀਤ ਸਿੰਘ ਰੰਧਾਵਾ, ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ, ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਭਰਾ ਪਰਮਿੰਦਰ ਸ਼ਰਮਾ, ਸ੍ਰੀ ਕ੍ਰਿਸ਼ਨ ਪਾਲ ਸ਼ਰਮਾ, ਜਥੇਦਾਰ ਅਮਰੀਕ ਸਿੰਘ ਮਲਕਪੁਰ ਤੇ ਕੁਲਦੀਪ ਸਿੰਘ ਸਰਸੀਣੀ ਨੇ ਮਾਤਾ ਨਛੱਤਰ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਨਛੱਤਰ ਬਹੁਤ ਹੀ ਸਿਆਣੇ ਅਤੇ ਮਿਲਣਸਾਰ ਸਨ। ਉਨ੍ਹਾਂ ਦੱਸਿਆ ਕਿ ਮਾਤਾ ਨਛੱਤਰ ਕੌਰ ਨੇ ਨਾ ਸਿਰਫ ਪਰਿਵਾਰਕ ਕਾਰਜਾਂ ਵਿਚ ਪੂਰੀ ਸਰਗਰਮੀ ਨਿਭਾਈ, ਸਗੋਂ ਉਨ੍ਹਾਂ ਵੱਲੋਂ ਦਿੱਤੀ ਗੁੜ੍ਹਤੀ ਦੇ ਚੱਲਦਿਆਂ ਹੀ ਅੱਜ ਪਰਿਵਾਰ ਪੂਰੀ ਤਰ੍ਹਾਂ ਇੱਕਜੁਟ ਹੈ ਤੇ ਸਿਆਸਤ ਵਿੱਚ ਵੀ ਆਪਣੀ ਪਛਾਣ ਰੱਖਦਾ ਹੈ । ਉਨ੍ਹਾਂ ਕਿਹਾ ਕਿ ਮਾਤਾ ਦੇ ਚਲੇ ਜਾਣ ਜਿੱਥੇ ਪਰਿਵਾਰ ਨੂੰ ਘਾਟਾ ਹੈ, ਉੱਥੇ ਹੀ ਸਮਾਜ ਨੂੰ ਵੀ ਘਾਟਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਰਵਿੰਦਰ ਰਵੀ , ਨਗਰ ਕੌਂਸਲ ਲਾਲੜੂ ਦੇ ਸਾਬਕਾ ਪ੍ਰਧਾਨ ਬੁੱਲੂ ਸਿੰਘ ਰਾਣਾ, ਕੌਂਸਲਰ ਸੰਜੂ ਪ੍ਰਜਾਪਤ, ਲਖਵੀਰ ਲੱਖਾ, ਟਿੰਮੀ ਪੂਨੀਆ, ਬਿਕਰਮ ਸਰਸੀਣੀ, ਹਰਦਮ ਜਾਸਤਨਾ ਕਲਾਂ, ਪਰਵਿੰਦਰ ਔਜਲਾ, ਪਰਮਜੀਤ ਦੱਪਰ, ਗੁਰਬਿੰਦਰ ਹਸਨਪੁਰ ਅਤੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਜੋਰਾਵਰ ਸਿੰਘ , ਸੀਨੀਅਰ ਮੀਤ ਪ੍ਰਧਾਨ ਹਰੀਸ਼ ਮਦਾਨ ਸਮੇਤ ਅਜੈਬ ਸਿੰਘ ਦੱਪਰ, ਬਖਸ਼ੀਸ਼ ਸਿੰਘ ਭੱਟੀ, ਸਵਰਨ ਮਾਵੀ, ਜਸਵਿੰਦਰ ਸਿੰਘ ਛਿੰਦਾ ਮਲਕਪੁਰ, ਸੁਰਿੰਦਰ ਸਿੰਘ ਧਰਮਗੜ੍ਹ, ਜਸਵਿੰਦਰ ਸਿੰਘ ਧੀਰੇਮਾਜਰਾ , ਭਾਜਪਾ ਆਗੂ ਹਰਪ੍ਰੀਤ ਸਿੰਘ ਤੇ ਪੁਸ਼ਪਿੰਦਰ ਮਹਿਤਾ ਆਦਿ ਵੀ ਹਾਜ਼ਰ ਸਨ।
- Download Babushahi App
-
-