ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਤੋਂ ਵਰਕਰ ਖੰਨਾ ਵਿਖੇ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਗਏ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਬਾਰਵੇਂ ਦਿਨ ਵਿਚ ਪਹੁੰਚਿਆ
ਮਨਪ੍ਰੀਤ ਸਿੰਘ
ਰੂਪਨਗਰ 20 ਜੂਨ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਬਾਰਵੇਂ ਦਿਨ ਵਿਚ ਪਹੁੰਚ ਗਿਆ ।ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਧਰਨਾ ਹਾਲੇ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ । ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਤੋਂ ਸਾਂਝਾ ਮੰਚ ਦੇ ਲਗਭਗ ਦੋ ਸੌ ਧਰਨੇ ਤੇ ਬੈਠੇ ਵਰਕਰ ਖੰਨਾ ਵਿਖੇ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਗਏ । ਕੁਝ ਸਾਥੀ ਸਾਂਝਾ ਮੰਚ ਦੇ ਪਹਿਲੇ ਦਿਨ ਤੋਂ ਹੀ ਸੰਘਰਸ਼ ਡਟੇ ਹੋਏ ਨੇ ਖੰਨਾ ਵਿਖੇ ਕਲ ਵੀ ਇਕ ਹਾਈ ਲੈਵਲ ਮਿਟਿੰਗ ਹੋਈ ਜੋ ਕਿ ਬੇਨਤੀਜਾ ਰਹੀ। ਸਰਕਾਰ ਇਸੇ ਤਰ੍ਹਾਂ ਟਾਈਮ ਟਪਾ ਹੈ। ਸਰਕਾਰ ਦੀ ਮਨਸ਼ਾ ਸਾਫ ਨਹੀਂ ਲੱਗਦੀ । ਸਾਰਾ ਪੰਜਾਬ ਸੜਕਾਂ ਉਤੇ ਹੋ ਗਿਆ ਹੈ। ਇਕ-ਦੋ ਦਿਨਾਂ ਮੰਚ ਥਰਮਲ ਪਲਾਂਟ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਝੰਡਾ ਮਾਰਚ ਕੀਤਾ ਜਾਵੇਗਾ। ਮਿਤੀ 15-06-2026 ਤੋਂ ਸਮੁੱਚੇ ਪੰਜਾਬ ਦੇ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨੇ ਤੇ ਬੈਠੇ ਹਨ ਅਤੇ ਹਰ ਰੋਜ਼ ਮਾਰਚ ਪਾਸ ਕੀਤਾ ਜਾ ਰਿਹਾ ਹੈ। ਹੁਣ ਰੋਪੜ ਥਰਮਲ ਪਲਾਂਟ ਅਤੇ ਖੰਨਾ ਵਿਖੇ ਦੋਨਾਂ ਪਾਸੇ ਕੰਟਰੈਕਟਰ ਵਰਕਰਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਵੀ ਰੋਪੜ ਥਰਮਲ ਪਲਾਂਟ ਦੇ ਮੇਨ ਗੇਟ ਤੇ ਧਰਨੇ ਵਿੱਚ ਬੈਠਣਗੀਆਂ। ਸੇਵਾ ਨਵਿਰਤ ਕਰਮਚਾਰੀ ਵੀ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ । ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ। ਪੰਜਾਬ ਵਿੱਚ ਭਾਰੀ ਬਿਜਲੀ ਸੰਕਟ ਪੈਦਾ ਹੋਣ ਵਾਲਾ ਹੈ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਥਰਮਲ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਮੀਤ ਪ੍ਰਧਾਨ ਸ੍ਰੀ ਜਸਕਰਨਜੀਤ ਸਿੰਘ, ਮਾਸਟਰ ਬਲਬੀਰ ਸਿੰਘ/ਸਲਾਹਕਾਰ, ਪਰਗਟ ਸਿੰਘ ਘਨੌਲੀ/ਪ੍ਰੈਸ ਸਕੱਤਰ, ਗੁਰਵਿੰਦਰ ਸਿੰਘ ਘਨੌਲੀ/ਮੈਂਬਰ, ਗਣੇਸ਼ ਕੁਮਾਰ/ਮੈਂਬਰ, ਗੁਲਸ਼ਨ/ਮੈਂਬਰ, ਅਤੇ ਮਨੀਸ ਕੁਮਾਰ/ ਕੈਸ਼ੀਅਰ ਅਸ਼ਰਾ ਨੰਦ ਗੁਰਵਿੰਦਰ ਸਿੰਘ ਪਰਖਾਲੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
- Download Babushahi App
-
-