ਗੁਰਦਾਸਪੁਰ ਪੁਲਿਸ ਦੀ ਵੱਡੀ ਸਫਲਤਾ : ਢਾਈ ਕਿਲੋ ਦੇ ਕਰੀਬ ਹੈਰੋਇਨ ਤੇ ਦੋ ਪਿਸਤੌਲਾਂ ਬਰਾਮਦ
ਦੋਹਾਂ ਮਾਮਲਿਆਂ ਵਿੱਚ ਤਿੰਨ ਗਿਰਫਤਾਰ ਇੱਕ ਫਰਾਰ, ਅਗਲੇਰੀ ਜਾਂਚ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ 30 ਅਗਸਤ
“ਯੁੱਧ ਨਸ਼ੇ ਦੇ ਵਿਰੁੱਧ" ਮੁਹਿੰਮ ਤਹਿਤ ਜਿਲਾ ਗੁਰਦਾਸਪੁਰ ਦੀ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਦੋ ਕਿਲੋ 184 ਗ੍ਰਾਮ ਹੈਰੋਇਨ ਸਮੇਤ ਇਕ ਟਰੱਕ ਡਰਾਈਵਰ ਨੂੰ ਗਿਰਫਤਾਰ ਕੀਤਾ ਹੈ। ਇਸ ਕੋਲੋਂ ਇੱਕ ਪਿਸਤੋਲ ਵੀ ਬਰਾਮਦ ਹੋਈ ਹੈ ਹਾਲਾਂਕਿ ਇਸ ਦਾ ਇੱਕ ਸਾਥੀ ਦੌੜਨ ਵਿੱਚ ਕਾਮਯਾਬ ਹੋ ਗਿਆ । ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਧਾਰੀਵਾਲ ਦੀ ਪੁਲਿਸ ਵੱਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਹਥਿਆਰਾਂ ਹੈਰੋਇਨ ਅਤੇ ਹਥਿਆਰਾਂ ਸਮੇਤ ਗਿਰਫਤਾਰ ਕੀਤਾ ਹੈ ।
ਐਸਐਸ ਪੀ ਗੁਰਦਾਸਪੁਰ ਆਦਿੱਤਯ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ ਦੌਰਾਨ ਸਪੈਸ਼ਲ ਬ੍ਰਾਂਚ, ਗੁਰਦਾਸਪੁਰ ਅਤੇ ਥਾਣਾ ਬਹਿਰਾਮਪੁਰ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਬਾਰਡਰ ਏਰੀਆ ਵਿੱਚ 2 ਸ਼ੱਕੀ ਨੌਜਵਾਨ ਧੁੱਸੀ ਪਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਖੇਤਾਂ ਵਿੱਚੋ ਦੀ ਭੱਜ ਗਿਆ ਅਤੇ ਇੱਕ ਨੌਜਵਾਨ ਨਿਸ਼ਾਨ ਸਿੰਘ ਉਰਫ ਸੋਨੂੰ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਕਾਬੂ ਕੀਤਾ ਗਿਆ। ਜਿਸ ਦੀ ਉਪ ਕਪਤਾਨ ਪੁਲਿਸ, ਦੀਨਾਨਗਰ ਦੀ ਹਾਜ਼ਰੀ ਵਿੱਚ ਤਲਾਸ਼ੀ ਦੌਰਾਨ ਉਸ ਪਾਸੋਂ 4 ਪੈਕਟ ਹੈਰੋਇੰਨ ਜਿੰਨ੍ਹਾ ਦਾ ਵਜ਼ਨ 2 ਕਿਲੋ 184 ਗ੍ਰਾਮ ਬਣਿਆ ਅਤੇ 1 ਪਿਸਟਲ .30 ਬੋਰ ਸਮੇਤ ਮੈਗਜ਼ੀਨ ਮਾਰਕਾ BERTTA ਅਤੇ 4 ਰੌਂਦ ਜਿੰਦਾ ਬ੍ਰਾਰਾਮਦ ਹੋਏ।ਮੁਢਲੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆ ਵੱਲੋਂ ਇਹ ਹੈਰੋਇੰਨ ਅਤੇ ਅਸਲੇ ਦੀ ਖੇਪ ਡਰੋਨ ਰਾਹੀਂ ਪਾਕਿਸਤਾਨ ਸਮੱਗਲਰਾਂ ਤੋਂ ਮੰਗਵਾਈ ਹੈ। ਭਗੌੜੇ ਦੋਸ਼ੀ ਦੀ ਭਾਲ ਜਾਰੀ ਹੈ, ਜਿਸਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀ ਦਾ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਜ਼ ਨੂੰ ਵੈਰੀਫਾਈ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ਼ ਜ਼ਾਰੀ ਹੈ।
ਐਸਐਸਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਇੱਕ ਹੋਰ ਮਾਮਲੇ ਵਿੱਚ ਧਾਰੀਵਾਲ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾ ਨੂੰ ਸ਼ੱਕ ਅਧਾਰ ਤੇ ਰੋਕ ਕੇ ਚੈਕਿੰਗ ਕੀਤੀ ਗਈ, ਜੋ ਚੈਕਿੰਗ ਦੌਰਾਨ ਇਨ੍ਹਾਂ ਪਾਸੋਂ 262 ਗ੍ਰਾਮ ਹੈਰੋਇਨ, 5000/- ਰੁਪਏ ਡਰੱਗ ਮਨੀ, 1 ਰਿਵਾਲਵਰ 32 ਬੋਰ ਅਤੇ 6 ਰੌਦ ਜਿੰਦਾ ਬ੍ਰਾਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀਆ ਦਾ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਜ਼ ਨੂੰ ਵੈਰੀਫਾਈ ਕੀਤਾ ਜਾਵੇਗਾ।
- Download Babushahi App
-
-