ਕੇਂਦਰੀ ਮੰਤਰੀ ਖਿਲਾਫ ਐਫ ਆਈ ਆਰ, ਸਿੱਖ ਦੀ ਪੱਗ ’ਤੇ ਚੱਪਲ ਮਾਰਨ ਦੇ ਦੋਸ਼
ਬਾਬੂਸ਼ਾਹੀ ਨੈਟਵਰਕ
ਕੋਲਕਾਤਾ, 16 ਜੂਨ, 2025: ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਦੇ ਖਿਲਾਫ ਇਥੇ ਐਫ ਆਈ ਆਰ ਦਰਜ ਕੀਤੀ ਗਈ ਹੈ। ਮੰਤਰੀ ’ਤੇ ਦੋਸ਼ ਹੈ ਕਿ ਉਹਨਾਂ ਨੇ ਇਕ ਚੱਪਲ ਇਕ ਸਿੱਖ ਦੀ ਪੱਗ ’ਤੇ ਮਾਰੀ ਹੈ। ਇਹ ਸਿੱਖ ਇਕ ਪੁਲਿਸ ਮੁਲਾਜ਼ਮ ਸੀ ਜੋ ਡਿਊਟੀ ’ਤੇ ਤਾਇਨਾਤ ਸੀ। ਇਹ ਘਟਨਾ ਭਾਜਪਾ ਦੇ ਰੋਸ ਵਿਖਾਵੇ ਦੌਰਾਨ ਵਾਪਰੀ।
ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ ਇਕ ਕੱਟਆਊਟ ਸੁੱਟਿਆ ਸੀ ਜਿਸ ’ਤੇ ਚੱਪਲ ਦੀ ਫੋਟੋ ਬਣੀ ਹੋਈ ਸੀ ਪਰ ਇਹ ਚੱਪਲ ਨਹੀਂ ਸੀ ਬਲਕਿ ਗੱਤੇ ਦਾ ਬਣਿਆ ਪਲੇਕਾਰਡ ਸੀ।
- Download Babushahi App
-
-