ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਇਕੱਠ ਹੋਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 27 ਜੂਨ 2026
ਇਥੇ ਜਾਡਲਾ ਸਬਡਵੀਜਨ 220 ਕੇ ਵੀ ਬਿਜਲੀ ਦਫਤਰ ਦੇ ਸਾਹਮਣੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਇਕੱਠ ਹੋਇਆ ਕਿਉਕਿ ਪਿਛਲੇ ਕੲਈ ਦਿਨਾਂ ਤੋ ਖੇਤੀ ਮੋਟਰਾਂ ਤੇ ਪਟਿਆਲਾ ਕੱਟ ਦੇ ਨਾ ਹੇਠ ਬਿਜਲੀ ਦੇ ਵੱਡੇ ਵੱਡੇ ਕੱਟ ਲਾਏ ਜਾਰਹੇ ਆ ਜਿਸ ਨਾਲ ਝੋਨੇ ਦੀ ਫਸਲ ਸੁੱਕ ਰਹੀ ਆ ਅੱਗੇ ਕੱਦੂ ਨਹੀਂ ਹੋ ਰਿਹਾ ਇਕੱਠ ਨੇ ਦਫਤਰ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਦੱਸ ਦਿੱਤਾ ਕੇ ਹੁਣ ਕੱਟ ਲੱਗੇ ਤਾ ਯੂਨੀਅਨ ਜੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਨਾਲ ਦੀ ਇਕੱਠ ਨੇ ਮਤ ਪਾਸ ਕੀਤਾ ਕੇ ਜੇ ਬਿਜਲੀ ਦੀ ਹਾਲਤ ਨਹੀਂ ਸੁਧਰਦੀ ਤਾ ਸੋਮਵਾਰ ਸਵੇਰੇ ਨਵਾਂਸ਼ਹਿਰ ਵਿਖੇ ਗੜ੍ਹਸ਼ੰਕਰ ਰੋਡ ਤੇ ਐਸ ਈ ਦਫਤਰ ਬਿਜਲੀ ਬੋਰਡ ਸਾਹਮਣੇ ਇਕੱਠ ਕੀਤਾ ਜਾਵੇਗਾ ਜਿਸ ਦੀ ਜਿਮੇਵਾਰੀ ਬਿਜਲੀ ਬੋਰਡ ਦੀ ਹੋਵੇਗੀ ਇਕੱਠ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪਰਧਾਨ ਸੁਰਿੰਦਰ ਸਿੰਘ ਬੈਂਸ
ਇਲਾਕਾ ਪਰਧਾਨ ਕੁਲਵੀਰ ਸਿੰਘ ਸਾਹ ਪੁਰ ਬਿੱਕਰ ਸਿੰਘ ਸੇਖੂਪੁਰ ਜਗਤਾ ਸਿੰਘ ਜਾਡਲਾ ਜਗਦੇਵ ਸਿੰਘ ਬੱਬਰ ਮਜਾਰਾ ਪਰਮਜੀਤ ਸਿੰਘ ਭੁਪਿੰਦਰ ਸਿੰਘ ਕੁਲਦੀਪ ਸਿੰਘ ਸਹਾਬ ਪੁਰ ਰਘਵੀਰ ਸਿੰਘ ਬੰਤ ਸਿੰਘ ਅਸਮਾਨ ਪੁਰ ਹਰਨੇਕ ਸਿੰਘ ਬੱਬਰ ਮਜਾਰਾ ਤੇ ਹੋਰ ਬਹੁਤ ਸਾਰੇ ਕਿਸਾਨਾ ਨੇ ਭਾਗ ਲਿਆ
- Download Babushahi App
-
-