ਕਰ ਭਲਾ ਹੋ ਭਲਾ ਸੰਸਥਾ ਨੇ ਵਿਸ਼ਾਲ ਸ਼ਰਮਾ ਨੂੰ ਥਾਪਿਆ ਪ੍ਰਧਾਨ
ਵਿਸ਼ਾਲ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸੰਸਥਾ ਨੇ ਦਿੱਤਾ ਬਣਦਾ ਸਤਿਕਾਰ
ਸੈਂਕੜੇ ਲਵਾਰਿਸ ਸਰੀਰਾਂ ਦਾ ਕਰ ਚੁੱਕਾ ਹੈ ਸਸਕਾਰ
ਦੀਪਕ ਜੈਨ
ਜਗਰਾਉਂ 25 ਦਸੰਬਰ 2025- ਜਗਰਾਓਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਸੁਸਾਇਟੀ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਬ ਸੰਮਤੀ ਨਾਲ ਰੋਹਿਤ ਅਰੋੜਾ ਨੂੰ ਚੇਅਰਮੈਨ, ਵਿਸ਼ਾਲ ਸ਼ਰਮਾ ਨੂੰ ਪ੍ਰਧਾਨ, ਸੁਨੀਲ ਬਜਾਜ ਨੂੰ ਪੈਟਰਨ, ਮਦਨ ਲਾਲ ਅਰੋੜਾ ਨੂੰ ਵਾਈਸ ਚੇਅਰਮੈਨ, ਨੀਰਜ ਮਿੱਤਲ ਨੂੰ ਸੀਨੀਅਰ ਵਾਈਸ ਪ੍ਰਧਾਨ, ਰਾਹੁਲ ਨੂੰ ਵਾਈਸ ਪ੍ਰਧਾਨ, ਕੰਵਲ ਕੱਕੜ ਨੂੰ ਸੈਕਟਰੀ ਤੇ ਨੀਰਜ ਕਟਾਰੀਆ ਨੂੰ ਕੈਸ਼ੀਅਰ ਦੀ ਜਿੰਮੇਵਾਰੀ ਸੌਂਪੀ ਗਈ। ਟੀਮ ਦੇ ਗਠਨ ਤੋਂ ਬਾਅਦ ਪ੍ਰਧਾਨ ਵਿਸ਼ਾਲ ਨੇ ਕਿਹਾ ਕਰ ਭਲਾ ਹੋ ਭਲਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਨੂੰ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਸਮਾਜ ਸੇਵਾ ਵਿੱਚ ਮੋਹਰੀ ਹੋ ਕੇ ਸੇਵਾ ਨਿਭਾਵੇਗੀ।