ਕਬਾੜ ਇਕੱਠਾ ਕਰਨ ਵਾਲੇ ਦੀ ਧੀ ਬਣੀ ਇੰਜੀਨੀਅਰ
- ਕੰਪਨੀ ਨੇ ਦਿੱਤਾ 55 ਲੱਖ ਰੁਪਏ ਦਾ ਸਾਲਾਨਾ ਪੈਕੇਜ
ਹਿਸਾਰ, 3 ਜੁਲਾਈ 2025 - ਹਿਸਾਰ ਜ਼ਿਲ੍ਹੇ ਵਿੱਚ ਗਲੀ-ਗਲੀ ਜਾ ਕੇ ਕਬਾੜ ਖਰੀਦਣ ਖਰੀਦਣ ਵਾਲੇ ਇੱਕ ਵਿਅਕਤੀ ਦੀ ਧੀ ਇੰਜੀਨੀਅਰ ਬਣੀ ਹੈ। ਰਾਜੇਸ਼ ਦੀ ਧੀ ਸਿਮਰਨ ਮਾਈਕ੍ਰੋਸਾਫਟ ਕੰਪਨੀ ਵਿੱਚ ਇੰਜੀਨੀਅਰ ਬਣ ਗਈ ਹੈ। ਸਿਮਰਨ ਸਿਰਫ਼ 21 ਸਾਲ ਦੀ ਹੈ ਅਤੇ ਕੰਪਨੀ ਨੇ ਉਸਨੂੰ 55 ਲੱਖ ਰੁਪਏ ਦੇ ਸਾਲਾਨਾ ਪੈਕੇਜ 'ਤੇ ਨੌਕਰੀ 'ਤੇ ਰੱਖਿਆ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਸਿਮਰਨ ਨੇ 17 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ JEE ਪ੍ਰੀਖਿਆ ਪਾਸ ਕੀਤੀ ਸੀ। ਇਸ ਤੋਂ ਬਾਅਦ ਉਸਨੇ IIT ਮੰਡੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ ਪਰ ਸਿਮਰਨ ਨੂੰ ਸੂਚਨਾ ਤਕਨਾਲੋਜੀ (IT) ਵਿੱਚ ਦਿਲਚਸਪੀ ਸੀ।
ਉਸਦਾ ਸੁਪਨਾ ਮਾਈਕ੍ਰੋਸਾਫਟ ਵਿੱਚ ਕੰਮ ਕਰਨਾ ਸੀ, ਇਸ ਲਈ ਉਸਨੇ ਕੰਪਿਊਟਰ ਸਾਇੰਸ ਨੂੰ ਇੱਕ ਵਾਧੂ ਵਿਸ਼ੇ ਵਜੋਂ ਵੀ ਪੜ੍ਹਿਆ। ਕੈਂਪਸ ਚੋਣ ਦੌਰਾਨ ਸਿਮਰਨ ਨੂੰ ਮਾਈਕ੍ਰੋਸਾਫਟ ਹੈਦਰਾਬਾਦ ਵਿੱਚ ਇੰਟਰਨਸ਼ਿਪ ਲਈ ਚੁਣਿਆ ਗਿਆ ਅਤੇ 2 ਮਹੀਨਿਆਂ ਦੀ ਇੰਟਰਨਸ਼ਿਪ ਤੋਂ ਬਾਅਦ ਉਸਨੇ 300 ਬੱਚਿਆਂ ਵਿੱਚੋਂ ਸਰਵੋਤਮ ਇੰਟਰਨਸ਼ਿਪ ਵਿਦਿਆਰਥੀ ਪੁਰਸਕਾਰ ਜਿੱਤਿਆ। ਸਿਮਰਨ ਨੂੰ ਇਹ ਪੁਰਸਕਾਰ ਅਮਰੀਕਾ ਵਿੱਚ ਮਾਈਕ੍ਰੋਸਾਫਟ ਦੇ ਓਵਰਸੀਜ਼ ਹੈੱਡ ਤੋਂ ਮਿਲਿਆ। ਓਵਰਸੀਜ਼ ਹੈੱਡ ਸਪੈਸ਼ਲ ਸਿਮਰਨ ਨੂੰ ਮਿਲਣ ਪਹਿਲੀ ਵਾਰ ਅਮਰੀਕਾ ਤੋਂ ਭਾਰਤ ਆਈ। ਫਾਈਨਲ ਸਿਲੈਕਸ਼ਨ 'ਚ ਸਿਮਰਨ ਨੇ ਟੌਪ ਲਿਸਟ 'ਚ ਆਪਣਾ ਨਾਮ ਦਰਜ ਕਰਵਾਇਆ। ਹੁਣ ਸਿਮਰਨ ਦੀ 30 ਜੂਨ ਤੋਂ ਜੋਈਨਿੰਗ ਹੋ ਚੁੱਕੀ ਹੈ।