ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ 11 ਹਜ਼ਾਰ ਤੋਂ ਵੱਧ ਪੌਦੇ
ਅਸ਼ੋਕ ਵਰਮਾ
ਬਠਿੰਡਾ, 5ਜੂਨ 2025: ਵਿਸ਼ਵ ਵਾਤਾਵਰਣ ਦਿਵਸ 2025 ਦੇ ਮੌਕੇ ’ਤੇ, ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ, ਟਾਊਨਸ਼ਿਪ ਖੇਤਰ, ਪਾਈਪ ਲਾਈਨ ਪੰਪ ਸਟੇਸ਼ਨਾਂ ਅਤੇ ਨੇੜਲੇ ਪਿੰਡਾਂ ਨੇ ਸਾਂਝੇ ਤੌਰ ’ਤੇ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣ ਲਈ 11 ਹਜ਼ਾਰ ਤੋਂ ਵੱਧ ਪੌਦੇ ਲਾਏ। ਇਸ ਮੁਹਿੰਮ ਦੀ ਸ਼ੁਰੂਆਤ ਐਚਐਮਈਐਲ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਸ਼੍ਰੀ ਐਮ.ਬੀ ਗੋਹਿਲ ਨੇ ਰਿਫਾਇਨਰੀ ਕੰਪਲੈਕਸ ਵਿੱਚ ਪੌਦੇ ਲਾਕੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤ ਨਾਲ ਜੁੜਨਾ ਸਵੱਛ ਅਤੇ ਸਿਹਤਮੰਦ ਜੀਵਨ ਦੀ ਨੀਂਹ ਹੈ। ਸਾਨੂੰ ਸਾਰਿਆਂ ਨੂੰ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਅਤੇ ਹਰਿਆ-ਭਰਿਆ ਵਾਤਾਵਰਣ ਮਿਲ ਸਕੇ।
ਉਹਨਾਂ ਕਿਹਾ ਕਿ ਐਚਐਮਈਐਲ ਹਰ ਸਾਲ ਇਸ ਦਿਸ਼ਾ ਵਿੱਚ ਸਾਰਥਕ ਕਦਮ ਚੁੱਕ ਰਿਹਾ ਹੈ, ਅਤੇ ਸਾਡੀ ਕੋਸ਼ਿਸ਼ ਹੈ ਕਿ ਇਸ ਪਹਿਲ ਕਦਮੀ ਨੂੰ ਹੋਰ ਅੱਗੇ ਵਧਾਇਆ ਜਾਵੇ। ਇਸ ਮੌਕੇ ਸ੍ਰੀ ਅੰਸ਼ੂ ਸ਼ਰਮਾ (ਵਾਈਸ ਪ੍ਰੈਜ਼ੀਡੈਂਟ, ਪੈਟਕੇਮ ਆਪਰੇਸ਼ਨਜ਼), ਸ੍ਰੀ ਅਰੁਣ ਭਾਰਦਵਾਜ (ਵਾਈਸ ਪ੍ਰੈਜ਼ੀਡੈਂਟ, ਆਪਰੇਸ਼ਨ ਐਕਸੀਲੈਂਸ), ਸ੍ਰੀ ਦਵਿੰਦਰ ਮਿੱਤਲ (ਵਾਈਸ ਪ੍ਰੈਜ਼ੀਡੈਂਟ, ਰਿਫਾਇਨਰੀ ਆਪਰੇਸ਼ਨਜ਼) ਅਤੇ ਸ੍ਰੀ ਅਤੁਲ ਸਕਸੈਨਾ (ਵਾਈਸ ਪ੍ਰੈਜ਼ੀਡੈਂਟ, ਟੈਕਨੀਕਲ ਸਰਵਿਸਿਜ਼) ਵੀ ਹਾਜ਼ਰ ਸਨ। ਅੱਜ ਦੇ ਦਿਨ ਰਿਫਾਇਨਰੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਟਾਊਨਸ਼ਿਪ ਖੇਤਰ ਵਿੱਚ ਰਹਿਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਵੀ ਪੌਦੇ ਲਾਏ ਗਏ। ਇਹ ਕੋਸ਼ਿਸ਼ ਨਾ ਸਿਰਫ ਸਥਾਨਕ ਵਾਤਾਵਰਣ ਪ੍ਰਣਾਲੀ ਨੂੰ ਅਮੀਰ ਕਰੇਗੀ ਬਲਕਿ ਕਰਮਚਾਰੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰੇਗੀ।
ਪੋਲੀਥੀਨ ਦੀ ਜ਼ਿਆਦਾ ਵਰਤੋਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਐਚਐਮਈਐਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਸਹਿਯੋਗ ਨਾਲ 10,000 ਜੂਟ ਦੇ ਥੈਲਿਆਂ ਦਾ ਉਤਪਾਦਨ ਕੀਤਾ ਹੈ, ਜੋ ‘ਦੁਬਾਰਾ ਵਰਤੋਂ’ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਇੱਕ ਸ਼ਾਨਦਾਰ ਪਹਿਲ ਹੈ। ਵੰਡ ਮੁਹਿੰਮ ਦੀ ਰਸਮੀ ਸ਼ੁਰੂਆਤ ਵੀਰਵਾਰ ਨੂੰ ਪੀਪੀਸੀਬੀ ਅਧਿਕਾਰੀਆਂ ਦੁਆਰਾ ਕੀਤੀ ਗਈ। ਸਾਲ 2025 ਦੇ ਪਹਿਲੇ ਪੰਜ ਮਹੀਨਿਆਂ ਵਿੱਚ ਐਚਐਮਈਐਲ ਦੀ ਸੀਐਸਆਰ ਯੂਨਿਟ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਸਥਿਤ 59 ਪਿੰਡਾਂ ਵਿੱਚ ਕੁੱਲ 11,000 ਤੋਂ ਵੱਧ ਬੂਟੇ ਲਾਏ ਗਏ ਹਨ । ਇਹ ਗ੍ਰਾਮ ਪੰਚਾਇਤਾਂ ਦੀ ਭਾਗੀਦਾਰੀ ਨਾਲ ਯਕੀਨੀ ਬਣਾਇਆ ਗਿਆ ਸੀ, ਜਿਸ ਨੇ ਸਥਾਨਕ ਭਾਈਚਾਰਿਆਂ ਵਿੱਚ ਹਰੀ ਸੋਚ ਨੂੰ ਉਤਸ਼ਾਹਤ ਕੀਤਾ ਹੈ। ਐਚਐਮਈਐਲ ਦੀ ਵਿਸ਼ਾਲ ਵਾਤਾਵਰਣ ਮੁਹਿੰਮ ਸਿਰਫ ਇੱਕ ਦਿਨ ਦੀ ਗਤੀਵਿਧੀ ਨਹੀਂ ਹੈ ਬਲਕਿ ਟਿਕਾਊ ਵਿਕਾਸ ਲਈ ਇਸਦੀ ਲੰਬੀ ਮਿਆਦ ਦੀ ਵਚਨਬੱਧਤਾ ਦਾ ਪ੍ਰਤੀਕ ਹੈ।