ਸ੍ਰੋਮਣੀ ਅਕਾਲੀ ਦਲ (ਅ) ਵਲੋਂ ਬੀਬੀ ਕੁਲਬੀਰ ਕੋਰ ਨੂੰ ਸਰਕਲ ਜੀਰਾ ਇਸਤਰੀ ਵਿੰਗ ਦੀ ਪ੍ਰਧਾਨ ਨਿਯੁੱਕਤ ਕੀਤਾ :ਭੁੱਲਰ
ਫਿਰੋਜ਼ਪੁਰ, 9 ਨਵੰਬਰ 2025 : ਅੱਜ ਇੱਕ ਪ੍ਰੈਸ ਨੋਟ ਰਾਹੀ ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਅਤੇ ਪੀ ਏ ਸੀ ਮੈਬਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਸਾਹਿਬ ਵੱਲੋ ਸ਼ਹੀਦ ਭਾਈ ਰੇਸ਼ਮ ਸਿੰਘ ਬੱਬਰ ਪਿੰਡ ਵਰਿਆ(ਮੱਖੂ) ਦੀ ਧਰਮ ਸੁਪਤਨੀ ਬੀਬੀ ਕੁਲਬੀਰ ਕੋਰ ਨੂੰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਜੀਰਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਮਾਨ ਸਾਹਿਬ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਦੋ ਸਾਡਾ ਕੌਮੀ ਘਰ ਬਣਿਆਂ ਤਾਂ ਇਹਨਾਂ ਦੇ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖੇ ਜਾਣਗੇ। ਸਾਡੇ ਸ਼ਹੀਦ ਪਰੀਵਾਰਾਂ ਨੂੰ ਸਿੱਖ ਕੋਮ ਦੀ ਸਿਰਮੋਰ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੇ ਸਾਂਭਣਾਂ ਸੀ ਅਤੇ ਸਹੂਲਤਾਂ ਦੇਣੀਆਂ ਸਨ ਪਰ ਉਹਨਾਂ ਨੇ ਕਾਤਲ ਜਮਾਤਾਂ ਨਾਲ ਰਲ ਕੇ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਅਤੇ ਪੰਜਾਬ ਦੀ ਨੋਜਵਾਨੀ ਤੇ ਤਸੱਦਦ ਕਰਵਾਇਆ ।
ਸਿੱਖਾਂ ਦੀ ਨਸਲਕੁਸ਼ੀ ਕਰਨ ਅਤੇ ਕਰਾਉਣ ਲਈ ਬਾਦਲ ਪ੍ਰੀਵਾਰ ਜੁਮੇਵਾਰ ਹੈ ਅਤੇ ਜਿਸ ਸੁਖਬੀਰ ਨੇ ਆਪਣੇ ਗੁਨਾਹ ਅਕਾਲ ਤਖਤ ਦੇ ਸਹਾਮਣੇ ਕਬੂਲ ਕੀਤੇ ਹੋਣ ਉਹ ਅੱਜ ਫਿਰ ਲੋਕਾਂ ਦੇ ਅੱਖੀ ਘੱਟਾ ਪਾ ਕੇ ਆਪਣੇ ਆਪ ਨੂੰ ਪੰਥਕ ਸਾਬਤ ਕਰਨ ਲਈ ਕਰੋੜਾਂ ਰੁਪਏ ਗੋਲਕ ਵਿੱਚੋ ਚੋਰੀ ਕਰਕੇ ਵਰਤ ਰਿਹਾ ਹੈ। ਲੋਕ ਇਸ ਦੀਆਂ ਚੁਸਤ ਚਲਾਕੀਆਂ ਨੂੰ ਸਮਝ ਚੁੱਕੇ ਹਨ । ਬੀਬੀ ਕੁਲਬੀਰ ਕੋਰ ਨੇ ਕਿਹਾ ਕਿ ਜਿਸ ਕਂਮ ਵਾਸਤੇ ਮੇਰੇ ਪਤੀ ਨੇ ਕੁਰਬਾਨੀ ਦਿੱਤੀ ਹੈ ਉਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਮੈ ਪਾਰਟੀ ਵਿੱਚ ਤਨਦੇਹੀ ਨਾਲ ਕੰਮ ਕਰਾਂਗੀ ਅਤੇ ਜਲਦ ਸਾਡੇ ਸ਼ਹੀਦਾਂ ਦੇ ਸੁਪਨੇ ਪੂਰੇ ਹੋਣਗੇ। ਇਸ ਸਮੇ ਹਾਜਰ ਬੀਬੀ ਜਸਬੀਰ ਕੋਰ ਪ੍ਰਧਾਨ ਇਸਤਰੀ ਵਿੰਗ,ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ,ਪਰਗਟ ਸਿੰਘ ਵਾਹਕੇ ਮੁੱਖ ਬੁਲਾਰਾ, ਬਲਕਾਰ ਸਿੰਘ ਜੋਗੇਵਾਲ ਪ੍ਰਧਾਨ ਕਿਸਾਨ ਵਿੰਗ ਫਿਰੋਜਪੁਰ,ਸੁੱਚਾ ਸਿੰਘ ਮੁਹਾਲਮ,ਹਜਾਰਾ ਸਿੰਘ,ਚਮਕੋਰ ਸਿੰਘ ਮਨਸੂਰ ਵਾਲ ਵਰਕਿੰਗ ਕਮੇਟੀ ਮੈਬਰ ,ਜੋਗਿੰਦਰ ਸਿੰਘ ਜਰਨਲ ਸਕੱਤਰ, ਲਖਵਿੰਦਰ ਸਿੰਘ ਸੁਪਰ ਸਰਕਲ ਪ੍ਰਧਾਨ,ਦਵਿੰਦਰ ਸਿੰਘ ਚੂਰੀਆ ਸੀਨੀਅਰ ਮੀਤ ਪ੍ਰਧਾਨ ,ਕੁੰਦਨ ਸਿੰਘ ਪ੍ਰਧਾਨ ਜੀਰਾ ਦਿਹਾਤੀ ,ਯਾਦਵਿੰਦਰ ਸਿੰਘ ਮੁੱਖ ਬੁਲਾਰਾ ਜੀਰਾ ,ਜਸਵੰਤ ਸਿੰਘ ਸਰਕਲ ਪ੍ਰਧਾਨ ਮੱਲਾਂਵਾਲਾ ,ਸੁਖਜੀਤ ਸਿੰਘ ਪ੍ਰਧਾਨ ਮੱਖੂ,ਬੀਬੀ ਰਾਜ ਕੋਰ ,ਬੀਬੀ ਸੁਰਜੀਤ ਕੋਰ ਅਤੇ ਜੀਰੇ ਸਰਕਲ ਦੀ ਸਾਰੀ ਜੰਥੇਬੰਦੀ ਵੱਲੋ ਬੀਬੀ ਜੀ ਨੂੰ ਸਰਕਾਰ ਪ੍ਰਧਾਨ ਬਨਣ ਤੇ ਸ: ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕੀਤਾ ।