ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਅਦਾਰੇ ਦਾ ਦੌਰਾ
ਅਸ਼ੋਕ ਵਰਮਾ
ਭਗਤਾ ਭਾਈ , 21 ਨਵੰਬਰ 2025 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ’ ਅਜਿਹੀ ਮਾਣਮੱਤੀ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਹਰ ਪਾਸੇ ਤੋਂ ਤਰਾਸ਼ਣ ਵਿੱਚ ਯਕੀਨ ਰੱਖਦੀ ਹੈ।ਇਸ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਤੌਰ ਤੇ ਵੀ ਸਿਖਾਇਆ ਅਤੇ ਸਮਝਾਇਆ ਜਾਂਦਾ ਹੈ।ਇਸ ਮਕਸਦ ਦੇ ਤਹਿਤ ਸੰਸਥਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਗਤਾ ਭਾਈ ਕਾ ਵਿਖੇ ਉਦਯੋਗਿਕ ਖੇਤਰ “ਭਾਈਕਾ ਗਰੁੱਪ” ਦਾ ਇੱਕ ਵਿੱਦਿਅਕ ਦੌਰਾ ਕੀਤਾ। ਇਸ ਦੌਰਾਨ ਇੰਡਸਟਰੀ “ਭਾਈਕਾ ਗਰੁੱਪ” ਵਿਖੇ ਵਿਦਿਆਰਥੀਆਂ ਨੇ ਆਲੂ ਬੀਜਣ ਵਾਲੀ ਮਸ਼ੀਨ ਦਾ ਨਿਰੀਖਣ ਕੀਤਾ ਅਤੇ ਉਸਦੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਤਰ੍ਹਾਂ ਸਮਾਜਿਕ ਸਿੱਖਿਆ ਦੇ ਅਧਿਆਪਕ ਰਾਮ ਸਿੰਘ ਦੀ ਅਗਵਾਈ ਵਿੱਚ ਗਏ ਵਿਦਿਆਰਥੀਆਂ ਨੇ ਇੰਡਸਟਰੀ ਵਿੱਚੋਂ ਮਸ਼ੀਨਾਂ ਤਿਆਰ ਕਰਨ,ਉਸ ਦੇ ਪੁਰਜਿਆਂ ਅਤੇ ਸੰਦਾਂ ਬਾਰੇ ਜਾਣਕਾਰੀ ਗ੍ਰਹਿਣ ਕੀਤੀ।
ਜ਼ਿਕਰਯੋਗ ਹੈ ਕਿ “ਉਦਯੋਗਿਕ ਖੇਤਰ” ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਮਾਜਿਕ ਸਿੱਖਿਆ ਵਿਸ਼ੇ ਦਾ ਇੱਕ ਪਾਠ (ਚੈਪਟਰ) ਹੈ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਵੀ ਹੋਣੀ ਲਾਜ਼ਮੀ ਹੈ।ਕਈ ਵਾਰ ਵਿਦਿਆਰਥੀਆਂ ਦੀ ਯਾਦ ਸਕਤੀ ਉਨੀ ਤੇਜ਼ ਨਹੀਂ ਹੁੰਦੀ ਜਿੰਨੀ ਉਨਾਂ ਦੀ ਨਿਰੀਖਣ ਸਕਤੀ ਤੇਜ਼ ਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਦੌਰਾ ਵਿਦਿਆਰਥੀਆਂ ਦੇ ਤਜ਼ਰਬੇ ਅਤੇ ਜਾਣਕਾਰੀ ਵਿੱਚ ਅਥਾਹ ਵਾਧਾ ਕਰਦਾ ਹੈ।ਇਸ ਤਰ੍ਹਾਂ ਵਿਦਿਆਰਥੀ ਬਾਹਰੀ ਵਿੱਦਿਆ ਤੋਂ ਵੀ ਮਾਲੋ-ਮਾਲ ਹੋ ਜਾਂਦੇ ਹਨ।ਵਿਦਿਆਰਥੀਆ ਨੇ ਆਪਣੀ ਇਸ ਫੇਰੀ ਬਾਰੇ ਦੱਸਦਿਆ ਕਿਹਾ ਕਿ ਵਿਦਿਆਰਥੀਆ ਲਈ ਅਜਿਹੇ ਪ੍ਰੈਕਟੀਕਲ ਹੋਣੇ ਲਾਜ਼ਮੀ ਹਨ ਤਾਂ ਜੋ ਉਨ੍ਹਾਂ ਦੀ ਸਿੱਖਣ ਦੀ ਰੁਚੀ ਵਧੇਰੇ ਪ੍ਰਫੁੱਲਿਤ ਹੋ ਸਕੇ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਅਤੇ ਕੋਆਰਡੀਨੇਟਰਜ਼ ਵੀ ਮੌਜ਼ੂਦ ਸਨ ।