'ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੋਸਾਇਟੀ'ਨੇ ਯੂਥ ਆਫ ਪੰਜਾਬ ਪ੍ਰੋਗਰਾਮ ਕਰਵਾਇਆ
ਨਸ਼ਾ ਮੁਕਤ ਪੰਜਾਬ, ਸਿਹਤਮੰਦ ਪੰਜਾਬ ਅਤੇ ਸਾਈਬਰ ਕ੍ਰਾਈਮ ਵਰਗੇ ਵਿਸ਼ਿਆਂ 'ਤੇ ਜਾਗਰੂਕਤਾ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ, 23 ਅਕਤੂਬਰ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੋਸਾਇਟੀ, ਪੰਜਾਬ (ਰਜਿ.)' ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਟੀਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ, ਗੁਰਦਾਸਪੁਰ ਵਿਖੇ (ਯੂਥ ਆਫ ਪੰਜਾਬ) ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਨਸ਼ਾ ਮੁਕਤ ਪੰਜਾਬ, ਸਿਹਤਮੰਦ ਪੰਜਾਬ ਅਤੇ ਸਾਈਬਰ ਕ੍ਰਾਈਮ ਵਰਗੇ ਵਿਸ਼ਿਆਂ ਤੇ ਇੱਕ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਇੱਕ ਵਰਕਸ਼ਾਪ ਦੇ ਰੂਪ ਵਿੱਚ ਕੀਤਾ ਗਿਆ। ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਮੈਨ ਨੀਰਜ ਮਹਾਜਨ ਨੇ ਕੀਤੀ। ਪ੍ਰੋਗਰਾਮ ਵਿੱਚ ਜੀਐਨਡੀਯੂ ਕੈਂਪਸ ਗੁਰਦਾਸਪੁਰ ਦੇ ਡੀਨ ਡਾ. ਰਿਸ਼ੀ ਰਾਜ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਮੁੱਖ ਬੁਲਾਰਿਆਂ ਵਿੱਚ ਐਨਸੀਬੀ ਟੀਮ ਅੰਮ੍ਰਿਤਸਰ ਤੋਂ ਅਭਿਸ਼ੇਕ ਅਗਰਵਾਲ, ਮੈਡਮ ਡਾਕਟਰ ਸ਼ਿਵਾਨੀ ਸਿੰਘ (ਪ੍ਰਿੰਸੀਪਲ, ਜੀਜੀਐਸਪੀ ਸਕੂਲ), ਇੰਸਪੈਕਟਰ ਅਮਨਦੀਪ ਕੌਰ (ਸਾਈਬਰ ਇੰਚਾਰਜ), ਫੋਰਟਿਸ ਅੰਮ੍ਰਿਤਸਰ ਤੋਂ ਡਾ. ਆਸ਼ੀਸ਼ ਚੌਹਾਨ (ਆਰਥੋਪੈਡਿਕ ਸਰਜਨ), ਸ੍ਰੀਮਤੀ ਗੁਲਜੀਤ ਕੌਰ (ਡਾਇਟੀਸ਼ੀਅਨ), ਮਹਿਮਾ ਗੁਪਤਾ (ਨਰਸਿੰਗ ਐਜੂਕੇਟਰ) ਅਤੇ ਇੰਜੀਨੀਅਰ ਸ੍ਰੀ ਸੰਦੀਪ ਅਤੇ ਇੰਜੀਨੀਅਰ ਸਿਮਰਨ (ਸੀਬੀਏ ਇੰਫੋਟੈਕ) ਨੇ ਫਸਟ ਏਡ, ਐਂਟੀ ਡਰੱਗਸ ਜਾਗਰੂਕਤਾ, ਸਾਈਬਰ ਕ੍ਰਾਈਮ ਅਤੇ ਸਿਹਤ ਪ੍ਰਤੀ ਜਾਗਰੂਕ ਕੀਤਾ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਡਾਕਟਰ ਤਕਦੀਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਪੂਰੇ ਪ੍ਰੋਗਰਾਮ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਮੌਕੇ ਮੈਡਮ ਹਰਜੋਤ ਕੌਰ, ਇੰਜੀਨੀਅਰ ਸਿਮਰਨ, ਮੈਡਮ ਅਮਨ ਖੈਰਾ (ਐਨਐਸਐਸ ਇੰਚਾਰਜ), ਡਾਕਟਰ ਮੈਡਮ ਅਨੁ ਸ਼ੀਤਲ,ਸੁਮਿਤ ਘਈ, ਦਲਜੀਤ ਸਿੰਘ ਸਮੇਤ ਕੈਂਪਸ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਅਤੇ ਸੈਂਕੜੇ ਵਿਦਿਆਰਥੀ ਹਾਜ਼ਰ ਰਹੇ।
ਪ੍ਰੋਗਰਾਮ ਦੇ ਆਖਰ ਵਿੱਚ ਚੇਅਰਮੈਨ ਨੀਰਜ ਮਹਾਜਨ ਵੱਲੋਂ ਆਏ ਹੋਏ ਸਾਰੇ ਡਾਕਟਰਾਂ, ਐਨਸੀਬੀ ਟੀਮ ਅੰਮ੍ਰਿਤਸਰ ਦੇ ਅਧਿਕਾਰੀ ਅਭਿਸ਼ੇਕ ਅਗਰਵਾਲ, ਜ਼ਿਲ੍ਹਾ ਸਾਈਬਰ ਇੰਚਾਰਜ ਇੰਸਪੈਕਟਰ ਅਮਨਦੀਪ ਕੌਰ, ਡਾਕਟਰਾਂ ਅਤੇ ਕੈਂਪਸ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਉਥੇ ਹੀ ਜੀਐਨਡੀਯੂ ਕੈਂਪਸ ਦੇ ਅਧਿਆਪਕਾਂ ਵੱਲੋਂ ਚੇਅਰਮੈਨ ਨੀਰਜ ਮਹਾਜਨ ਨੂੰ ਸਮਾਜ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਲਈ ਸਨਮਾਨਿਤ ਕੀਤਾ ਗਿਆ।
- Download Babushahi App
-
-