ਸੀਜੀਸੀ ਲਾਂਡਰਾਂ ਵਿਖੇ ਰਾਸ਼ਟਰੀ ਵਿਗਿਆਨ ਦਿਵਸ-2025 ਮੌਕੇ ਵਿਸ਼ੇਸ਼ ਪ੍ਰੋਜੈਕਟ ਪ੍ਰਦਰਸ਼ਨੀ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 5 ਮਾਰਚ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ ਰਾਸ਼ਟਰੀ ਵਿਿਗਆਨ ਦਿਵਸ ਦਿਲਚਸਪ ਗਤੀਵਿਧੀਆਂ (ਮੁਕਾਬਲਿਆਂ) ਦੀ ਇੱਕ ਲੜੀ ਜ਼ਰੀਏ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ‘ਰਿਸਰਚ ਫਾਰ ਪਾਇਨੀਅਰਜ਼’ ਪ੍ਰੋਜੈਕਟ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 250 ਤੋਂ ਵੱਧ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ।ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਵੱਖ-ਵੱਖ ਖੇਤਰਾਂ ਤੋਂ ਆਏ 21 ਪ੍ਰਸਿੱਧ ਜੱਜਾਂ ਦੇ ਪੈਨਲ ਵੱਲੋਂ ਵਿਚਾਰਾਂ ਦੀ ਵਿਲੱਖਣਤਾ, ਉਪਯੋਗਤਾ ਅਤੇ ਸੰਚਾਲਨ ਦੀ ਮੁਹਾਰਤ ਦੇ ਆਧਾਰ ’ਤੇ ਪ੍ਰਦਰਸ਼ਿਤ ਪ੍ਰੋਜੈਕਟਾਂ ਦਾ ਮੁਲਾਂਕਣ ਕੀਤਾ ਗਿਆ।ਇਹ ਪ੍ਰੋਗਰਾਮ ਅਪਲਾਈਡ ਸਾਇੰਸਜ਼ ਵਿਭਾਗ, ਸੀਜੀਸੀ ਲਾਂਡਰਾਂ ਦੁਆਰਾ ਵਿਿਦਆਰਥੀ ਭਲਾਈ ਵਿਭਾਗ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਇੱਕ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਵਿੱਚ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ, ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ, ਮੁੱਖ ਮਹਿਮਾਨ ਡਾ.ਸੁਭਾਸ਼ ਚੰਦਰ ਐਸਸੀ ‘ਜੀ’, ਟੈਕਨਾਲੋਜੀ ਡਾਇਰੈਕਟਰ, ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ), ਚੰਡੀਗੜ੍ਹ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨਾਲ ਗੈਸਟ ਆਫ ਆੱਨਰ ਡਾ.ਅਮਿਤ ਐਲ ਸ਼ਰਮਾ, ਮੁੱਖ ਵਿਿਗਆਨੀ, ਮੁਖੀ, ਕੇਂਦਰੀ ਵਿਸ਼ਲੇਸ਼ਣਾਤਮਕ ਯੰਤਰ ਸਹੂਲਤ ਵਿਭਾਗ, ਅਕੈਡਮੀ ਆਫ਼ ਸਾਇੰਟਿਿਫਕ ਐਂਡ ਇਨੋਵੇਟਿਵ ਰਿਸਰਚ, ਸੀਐਸਆਈਆਰ ਸੀਐਸਆਈਓ, ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਸ਼੍ਰੀ ਗੁਰਿੰਦਰ ਸਿੰਘ ਸਿੱਧੂ, ਲੁਧਿਆਣਾ, ਪੰਜਾਬ ਵਿੱਚ ਸਥਿਤ ਇੱਕ ਨਿਪੁੰਨ ਪੇਸ਼ੇਵਰ, ਉੱਦਮੀ ਅਤੇ ਸੀਜੀਸੀ ਲਾਂਡਰਾਂ ਦੇ ਡੀਨ ਅਤੇ ਡਾਇਰੈਕਟਰ ਆਦਿ ਵੀ ਸ਼ਾਮਲ ਹੋਏ।
ਇਸ ਵਿਸ਼ੇਸ਼ ਮੌਕੇ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਡਾ.ਸੁਭਾਸ਼ ਚੰਦਰ ਨੇ ਭਾਰਤ ਦੇ ਉਸ ਪਰਿਵਰਤਨ ’ਤੇ ਚਾਨਣਾ ਪਾਇਆ ਜਿਸ ਵਿੱਚ ਤਕਨਾਲੋਜੀ ਸਹਾਇਤਾ ਪ੍ਰਦਾਨ ਕਰਨ ਵਾਲੇ ਦੇਸ਼ ਤੋਂ ਲੈ ਕੇ ਖੋਜ ਅਤੇ ਨਵੀਨਤਾ ਨੂੰ ਸਰਗਰਮੀ ਨਾਲ ਚਲਾਉਣ ਅਤੇ ਬੜਾਵਾ ਦੇਣ ਵਾਲੇ ਦੇਸ਼ ਤੱਕ ਦਾ ਵਿਕਾਸ ਹੋਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਨੈਸ਼ਨਲ ਰਿਸਰਚ ਫਾਊਂਡੇਸ਼ਨ, ਪੀਐਮ ਅਰਲੀ ਕਰੀਅਰ ਰਿਸਰਚ ਗ੍ਰਾਂਟ ਅਤੇ ਵਜਰਾ ਵਰਗੀਆਂ ਕੁਝ ਮੁੱਖ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ, ਜੋ ਨੌਜਵਾਨ ਖੋਜਕਰਤਾਵਾਂ ਅਤੇ ਉੱਚ ਚੋਟੀ ਦੀ ਫੈਕਲਟੀ ਲਈ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਮਹੱਤਵਪੂਰਨ ਗ੍ਰਾਂਟਾਂ ਪ੍ਰਾਪਤ ਕਰਨ ਵਿੱਚ ਵੀ ਮਦਦ ਕਰ ਰਹੀਆਂ ਹਨ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕੱਠੇ ਮਿਲ ਕੇ ਕੰਮ ਕਰਕੇ ਅਸੀਂ ਖੋਜ ਦੇ ਖੇਤਰ ਵਿੱਚ ਉਚਾਈ ਤੱਕ ਜਾ ਸਕਦੇ ਹਾਂ ਅਤੇ ਵਿਿਗਆਨ ਤੇ ਤਕਨਾਲੋਜੀ ਵਿੱਚ ਭਾਰਤ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਾਂ।ਇਸ ਦੌਰਾਨ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਨੇ ਸਾਰੇ ਭਾਗੀਦਾਰਾਂ ਨੂੰ ਸਮੱਸਿਆ ਹੱਲ ਕਰਨ ਵਾਲਾ ਦ੍ਰਿਸ਼ਟੀਕੋਣ ਰੱਖਣ ਅਤੇ ਸਮਾਜਿਕ ਚੁਣੌਤੀਆਂ ਦੇ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਹੱਲ ਲੱਭਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਵਿਿਗਆਨ ਦਿਵਸ ਵਰਗੇ ਮੰਚ ਸਿਧਾਂਤਕ ਅਤੇ ਸਹਿਪਾਠਕ੍ਰਮ ਗਤੀਵਿਧੀਆਂ ਦਾ ਇੱਕ ਸ਼ਾਨਦਾਰ ਸੁਮੇਲ ਹਨ। ਸੀਜੀਸੀ ਲਾਂਡਰਾਂ ਵਿਖੇ ਤਜਰਬੇਕਾਰ ਫੈਕਲਟੀ ’ਤੇ ਮਾਣ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਫੈਕਲਟੀ ਨੂੰ ਸਿਧਾਂਤ ਤੋਂ ਇਲਾਵਾ, ਅਧਿਆਪਨ ਸਿੱਖਿਆ ਨੂੰ ਪ੍ਰੈਕਟੀਕਲ ਹੈਂਡਸ-ਆੱਨ ਲਰਨਿੰਗ ਨਾਲ ਲਗਾਤਾਰ ਇਕਸਾਰ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਡੀਆਰਡੀਓ ਵਰਗੀਆਂ ਸੰਸਥਾਵਾਂ ਨੂੰ ਸੀਜੀਸੀ ਲਾਂਡਰਾਂ ਦੇ ਵਿਿਦਆਰਥੀਆਂ ਅਤੇ ਫੈਕਲਟੀ ਨੂੰ ਸਿਖਲਾਈ ਅਤੇ ਖੋਜ ਲਈ ਮਾਰਗਦਰਸ਼ਨ ਅਤੇ ਮੌਕੇ ਦੇਣ ਦੀ ਵੀ ਅਪੀਲ ਕੀਤੀ।ਇਸੇ ਤਰ੍ਹਾਂ ਗੈਸਟ ਆਫ ਆੱਨਰ ਵਜੋਂ ਪਹੰੁਚੇ ਸ਼੍ਰੀ ਅਮਿਤ ਸ਼ਰਮਾ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੋਜਕਰਤਾਵਾਂ ਅਤੇ ਨਵੀਨਤਾਕਾਰਾਂ ਨੂੰ ਵੱਡੇ ਪੱਧਰ ’ਤੇ ਪ੍ਰੋਜੈਕਟਾਂ ਉੱਤੇ ਕੰਮ ਕਰਦੇ ਹੋਏ ਲੋੜ ਆਧਾਰਤ ਪ੍ਰੋਜੈਕਟਾਂ ’ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਤਜ਼ੁਰਬੇ ਤੋਂ ਇੱਕ ਉਦਾਹਰਣ ਦੇ ਕੇ ਇਸ ਨੁਕਤੇ ਨੂੰ ਉਜਾਗਰ ਕੀਤਾ, ਜਿਸ ਵਿੱਚ ਉਨ੍ਹਾਂ ਦੀ ਟੀਮ ਨੂੰ ਰਮਨ ਸਪੈਕਟ੍ਰੋਸਕੋਪੀ ਅਧਾਰਤ ਪ੍ਰੋਜੈਕਟ ਲਈ ਜਰਮਨੀ ਤੋਂ ਆਪਟੀਕਲ ਗ੍ਰੇਡ ਗਲਾਸ ਦਾ ਆਯਾਤ ਕਰਨਾ ਪਿਆ ਸੀ ਕਿਉਂਕਿ ਅਸੀਂ ਅਜੇ ਤੱਕ ਇੰਨੀ ਉੱਚ ਗੁਣਵੱਤਾ ਵਾਲੀ ਗਲਾਸ ਪੈਦਾ ਕਰਨ ਲਈ ਘਰੇਲੂ ਤਕਨਾਲੋਜੀ ਵਿਕਸਤ ਨਹੀਂ ਕਰ ਸਕੇ ਹਾਂ।ਸਮਾਗਮ ਵਿੱਚ ਪ੍ਰਦਰਸ਼ਿਤ ਕੁਝ ਦਿਲਚਸਪ ਪ੍ਰੋਜੈਕਟਾਂ ਵਿੱਚ ਫੁੱਲਾਂ ਦੇ ਰਹਿੰਦ-