- ਹਰਸਿਮਰਤ ਕੌਰ ਬਾਦਲ ਨੇ ਕਿਸਾਨ ਹਿੱਤਾਂ ਦੀ ਰਾਖੀ ਲਈ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ
- ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕਿਸਾਨਾਂ ਵਿਰੋਧੀ ਫੈਸਲੇ ਵਿਚ ਭਾਈਵਾਲ ਨਹੀਂ ਬਣ ਸਕਦਾ
- "ਅਕਾਲੀ ਦਲ ਵਿਚ ਕਿਸਾਨਾਂ ਦਾ ਵਿਸ਼ਵਾਸ ਸਾਡੇ ਲਈ ਬੇਹੱਦ ਪਵਿੱਤਰ"
- "ਕਿਸਾਨਾਂ ਦੇ ਹਿਤੈਸ਼ੀ ਗੈਰਤਮੰਦ ਅਕਾਲੀ ਲਈ ਇਹ ਇਕ ਸੁਭਾਵਕ ਕਦਮ" - ਬੀਬਾ ਬਾਦਲ
ਚੰਡੀਗੜ੍ਹ/ਨਵੀਂ ਦਿੱਲੀ, 17 ਸਤੰਬਰ 2020 - ਸੀਨੀਅਰ ਅਕਾਲੀ ਆਗੂ ਤੇ ਕੇਂਦਰੀ ਖਾਦ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਹ ਕਹਿੰਦਿਆਂ ਮੰਤਰੀ ਮੰਡਲ ਨੂੰ ਛੱਡ ਦਿੱਤਾ ਕਿ ਉਹ ਤੇ ਉਹਨਾਂ ਦੀ ਪਾਰਟੀ ਕਿਸੇ ਭੀਵੀ ਕਿਸਾਨ ਵਿਰੋਧੀ ਫੈਸਲੇ ਵਿਚ ਭਾਈਵਾਲ ਨਹੀਂ ਬਣ ਸਕਦੀ।
"ਮੇਰਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਵਿੱਤਰ ਸੋਚ , ਸ਼ਾਨਾ ਮੱਤੀ ਵਿਰਾਸਤ ਅਤੇ ਸਮਰਪਣ ਭਾਵਨਾ ਦਾ ਪ੍ਰਤੀਕ ਹੈ ਜਿਸ ਅਨੁਸਾਰ ਅਕਾਲੀ ਦਲ ਕਿਸਾਨਾਂ ਦੇ ਹਿੱਤਾਂ ਲਈ ਲੜਾਈ ਵਿਚ ਕਿਸੇ ਭੀ ਹੱਦ ਤਕ ਜਾਣ ਤੋਂ ਕਦੇ ਪਿਛਾਂਹ ਨਹੀਂ ਹਟਿਆ ਤੇ ਨਾ ਹਟੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਚਾਰ ਸਫ਼ਿਆਂ ਦੇ ਅਸਤੀਫੇ ਵਿਚ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਉੱਤੇ ਫਖਰ ਹੈ ਕਿ ਅੱਜ ਉਹ ਅਕਾਲੀ ਦਲ ਦੀ ਇਸ ਨਿਵੇਕਲੀ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਵਿਚ ਆਪਣਾ ਰੋਲ ਨਿਭਾ ਰਹੇ ਹਨ।
"ਮੈਨੂੰ ਇਸ ਗੱਲ ਉਤੇ ਵੀ ਬਹੁਤ ਮਾਣ ਹੈ ਕਿ ਸਾਡੇ ਕਿਸਾਨਾਂ ਹਮੇਸ਼ਾ ਹੀ ਸਭ ਤੋਂ ਵੱਧ ਉਮੀਦ ਸ਼੍ਰੋਮਣੀ ਅਕਾਲੀ ਦਲ ਉਤੇ ਹੀ ਰੱਖਦੇ ਆਏ ਹਨ ਅਤੇ ਪਾਰਟੀ ਨੇ ਉਹਨਾਂ ਦੀਆਂ ਇਹਨਾਂ ਉਮੀਦਾਂ ਤੇ ਇਸ ਵਿਸ਼ਵਾਸ ਉੱਤੇ ਹਮੇਸ਼ ਪੂਰੀ ਉਤਰੀ ਹੈ। ਜੋ ਕੁੱਝ ਮਰਜ਼ੀ ਹੋ ਜਾਏ, ਅਸੀਂ ਪਾਰਟੀ ਦੀ ਇਸ ਵਿਰਾਸਤ ਨੂੰ ਅਤੇ ਕਿਸਾਨਾਂ ਦੇ ਇਸ ਭਰੋਸੇ ਕੋਈ ਠੇਸ ਨਹੀਂ ਪਹੁੰਚਣ ਦਿਆਂਗੇ। ਕਿਸਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਭਰੋਸਾ ਸਾਡੇ ਲਈ ਬੇਹੱਦ ਪਵਿੱਤਰ ਹੈ ਤੇ ਇਸ ਉਤੇ ਹਮੇਸ਼ਾ ਪੂਰਾ ਉਤਰਿਆ ਜਾਏਗਾ।"
ਉਹਨਾਂ ਅੱਗੇ ਚੱਲ ਇਹ ਵੀ ਕਿਹਾ ਕਿ ਉਹਨਾਂ ਦਾ ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਇਤਿਹਾਸਕ ਸ਼ਖਸੀਅਤ ਵਲੋਂ ਬਖਸ਼ੇ ਕਿਸਾਨਾਂ ਪੱਖੀ ਤੇ ਪੰਥਿਕ ਵਿਰਸੇ ਤੋਂ ਪ੍ਰੇਰਿਤ ਹੈ ਜਿਸ ਅਨੁਸਾਰ ਉਹ ਦੇਸ਼ ਦੇ ਹਿੱਤਾਂ ਦੇ ਕਿਸੇ ਲੜਾਈ ਤੋਂ ਵੀ ਪਿੱਛੇ ਨਹੀਂ ਹਟੇ ਤੇ ਇਸ ਮਾਰਗ ਤੇ ਵੱਡੇ ਤੋਂ ਵੱਡੇ ਲਾਲਚਾਂ ਨੂੰ ਠੋਕਰ ਮਾਰੀ ਹੈ। ਦੇਸ ਦੇ ਹਿੱਤਾਂ ਦੀ ਲੜਾਈ ਭਾਵੇਂ ਐਮਰਜੈਂਸੀ ਵਿਰੁੱਧ ਹੋਏ ਜਾ ਦੇਸ਼ ਅੰਦਰ ਫ਼ੇਡਰਲ ਢਾਂਚੇ ਦੀ ਸਥਾਪਨਾ ਲਈ, ਫੌਜੀ ਸੁਰੱਖਿਆ ਦੇ ਹੋਏ ਜਾ ਖਾਦ ਸੁਰੱਖਿਆ ਦੀ, ਸਰਦਾਰ ਬਾਦਲ ਨੇ ਹਮੇਸ਼ਾ ਅਡਿੱਗ ਰਹਿ ਕੇ ਸੰਘਰਸ਼ ਕਰਨਾ ਸਿਖਾਇਆ ਹੈ...ਮੈਂ ਅੱਜ ਉਸ ਵਿਰਾਸਤ ਉੱਤੇ ਹੀ ਪਹਿਰਾ ਦੇ ਰਹੀ ਹਾਂ।"
ਬਾਅਦ ਵਿੱਚ ਇੱਕ ਬਿਆਨ/ ਪੱਤਰਕਾਰਾਂ ਨਾਲ ਗੱਲਬਾਤ ਵਿਚ ਬਾਦਲ ਨੇ ਕਿਹਾ ਕਿ ਉਹਨਾਂ ਆਪਣੇ ਕਦਮ ਨੂੰ ਕੋਈ ਕੁਰਬਾਨੀ ਨਹੀਂ ਸਮਝਦੇ। ਇਹ ਤਾਂ ਕਿਸੇ ਵੀ ਸਵੈਮਾਣ ਵਾਲੇ ਕਿਸਾਨਾਂ ਪੱਖੀ ਅਕਾਲੀ ਲਈ ਇਕ ਸੁਭਾਵਕ ਕਦਮ ਹੈ , ਕੁਰਬਾਨੀ ਤਾਂ ਅਸਲ ਵਿਚ ਕਿਸਾਨਾਂ ਵੀਰ ਤੇ ਬਜ਼ੁਰਗ ਦਿੰਦੇ ਹਨ। ਮੈਂ ਤਾਂ ਉਹਨਾਂ ਦੀ ਬੇਟੀ ਤੇ ਭੈਣ ਵੱਜੋਂ ਕੇਵਲ ਉਹਨਾਂ ਦੇ ਨਾਲ ਖੜੀ ਹਾਂ "
ਬੀਬਾ ਬਾਦਲ ਨੇ ਆਪਣੇ ਅਸਤੀਫੇ ਵਿਚ ਅੱਗੇ ਚੱਲ ਕਿਹਾ ਕਿ ਉਹਨਾਂ ਦਾ ਫੈਸਲਾ ਕੇਂਦਰ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਵਿਚ ਲੈਣ ਅਤੇ ਅਤੇ ਉਹਨਾਂ ਦੇ ਤੌਖਲੇ ਦੂਰ ਕਰਨ ਤੋਂ ਬਿਨਾ ਹੀ ਬਿੱਲ ਲਿਆਉਣ ਦੇ ਫੈਸਲੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਨ ਦੇ ਨਤੀਜੇ ਵੱਜੋਂ ਚੁੱਕਿਆ ਕਦਮ ਹੈ।
ਉਹਨਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕੇ ਉਹ ਉਹਨਾਂ ਦੇ ਅਸਤੀਫੇ ਨੂੰ ਤੁਰੰਤ ਪਰਵਾਨ ਕਰ ਲੈਣ।
ਬੀਬਾ ਬਾਦਲ ਨੇ ਕਿਹਾ ਕਿ ਕਿਸਾਨਾਂ ਵਸਤਾਂ ਦੀ ਖਰੀਦ ਸਬੰਧੀ ਆਰਡੀਨੈਂਸ ਲਿਆਉਣ ਤੋਂ ਪਹਿਲਾਂ, ਲਿਆਉਣ ਦੇ ਦੌਰਾਨ ਤੇ ਉਸ ਤੋਂ ਬਾਅਦ ਵਿਚ ਉਹਨਾਂ ਨੇ ਵਾਰ-ਵਾਰ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਇਸ ਸਬੰਧੀ ਕਿਸਾਨਾਂ ਨੂੰ ਵਿਸ਼ਵਾਸ ਵਿਚ ਲਿਆ ਜਾਏ। "ਪਰ ਮੈਨੂੰ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਆਰਡੀਨੈਂਸ ਤਾ ਅਰਜ਼ੀ ਕਦਮ ਹੈ ਜੋ ਆਪਣੇ ਖਤਮ ਹੋ ਜਾਏਗਾ ਅਤੇ ਬਿੱਲ ਲਿਆ ਕੇ ਕਨੂੰਨ ਬਣਾਉਣ ਸਮੇ ਕਿਸਾਨਾਂ ਦੇ ਤੌਖਲੇ ਦੂਰ ਕਰ ਦਿੱਤੇ ਜਾਣਗੇ। ਇਸ ਸਬੰਧ ਵਿਚ ਮੈਂ ਖੁਦ ਤੇ ਮੇਰੀ ਪਾਰਟੀ ਨੇ ਵਾਰ-ਵਾਰ ਪੁਰਜ਼ੋਰ ਆਵਾਜ਼ ਉਠਾਈ। ਪਰ ਮੈਨੂੰ ਇਹ ਗੱਲ ਬੇਹੱਦ ਤਕਲੀਫ ਨਾਲ ਕਹਿਣੀ ਪੈ ਰਹੀ ਹੈ ਕਿ ਸਰਕਾਰ ਨੇ ਇਸ ਸਭ ਦੇ ਬਾਵਜੂਦ ਕਿਸਾਨਾਂ ਨੂੰ ਭਰੋਸੇ ਵਿਚ ਨਹੀਂ ਲਿਆ ਤੇ ਨਾ ਹੀ ਉਹਨਾਂ ਦੇ ਤੌਖਲੇ ਦੂਰ ਕੀਤੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮਹਾਨ ਗੁਰੂ ਸਾਹਿਬਾਨ ਤੋਂ ਪ੍ਰੇਰਨਾ ਅਤੇ ਸੇਧ ਲੈ ਕੇ ਚੱਲਦਾ ਆਇਆ ਹੈ ਕਿ ਗੁਰੂ ਸਾਹਿਬਾਂ ਨੇ ਸਾਨੂੰ ਆਪਣੇ ਅਸੂਲ ਉੱਤੇ ਡਟ ਕੇ ਖਲੋਣ ਅਤੇ ਕਦੇ ਵੀ ਅਜਿਹੀ ਕਿਸੇ ਗੱਲ ਉੱਤੇ ਸਮਝੌਤਾ ਨਾ ਕਰਨ ਦਾ ਮਾਰਗ ਸਿਖਾਇਆ ਹੈ ਜਿਸ ਨੂੰ ਆਪਾਂ ਠੀਕ ਮੰਨਦੇ ਹੋਈਏ। ਮੇਰਾ ਅੱਜ ਦਾ ਫੈਸਲਾ ਇਸੇ ਵਿਸ਼ਵਾਸ ਦਾ ਪ੍ਰਤੀਕ ਹੈ।
ਬੀਬਾ ਬਾਦਲ ਨੇ ਅੱਗੇ ਚੱਲ ਕੇ ਕਿਹਾ ਕਿ ਐਨ ਡੀ ਏ ਸਰਕਾਰ ਵਿਚ ਉਹਨਾਂ ਦਾ ਸਮਾਂ ਪੰਜਾਬ , ਸਿੱਖ ਕੌਮ ਤੇ ਕਿਸਾਨ ਭਾਈਚਾਰੇ ਲਈ ਸੇਵਾ ਪੱਖੋਂ ਬੇਹੱਦ ਸੰਤੁਸ਼ਟੀ ਵਾਲਾ ਅਤੇ ਯਾਦਗਾਰੀ ਰਿਹਾ ਹੈ। ਇਸ ਸਮੇਂ ਵਿਚ ਕੇਂਦਰ ਸਰਕਾਰ ਤੋਂ ਅਸੀ ਸਿੱਖ ਕੌਮ ਨਾਲ ਦਹਾਕਿਆਂ ਤੋਂ ਹੋ ਰਹੇ ਜ਼ੁਲਮ ਨੂੰ ਖਤਮ ਕਰਵਾਉਣ ਵੱਲ ਅਹਿਮ ਕਦਮ ਉੱਠਵਾ ਸਕੇ। ਉਹਨਾਂ ਕਿਹਾ ਕਿ ੧੯੮੪ ਵਿਚ ਹਜ਼ਾਰਾਂ ਮਸੂਮ ਸਿੱਖਾਂ ਦੇ ਵਹਿਸ਼ੀਆਨਾ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀ ਦਰਿੰਦਿਆਂ ਨੂੰ ਕਟਹਿਰੇ ਵਿਚ ਖੜੇ ਕਰਨ ਦਾ ਅਮਲ ਸ਼ੁਰੂ ਹੋਇਆ। ਸੱਜਣ ਕੁਮਾਰ ਵਰਗੇ ਸਲਾਖਾਂ ਪਿੱਛੇ ਸੁੱਟੇ ਗਏ ਤੇ ਜਗਦੀਸ਼ ਟਾਈਟਲਰ ਸਮੇਤ ਹੋਰ ਕਈਆਂ ਦੁਆਲੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਉਹਨਾਂ ਕਿਹਾ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਉਣਾ , ਅਫ਼ਗ਼ਾਨਿਸਤਾਨ ਵਿੱਚ ਫਸੇ ਸਿੱਖਾਂ ਦੀ ਤਕਲੀਫ ਦੂਰ ਕਰਨਾ , ਪਾਵਨ ਲੰਗਰ ਤੋਂ ਜੀ ਐੱਸ ਟੀ ਮੁਆਫ ਕਰਵਾਉਣਾ , ਸੱਚਖੰਡ ਸ੍ਰੀ ਹਰਮੰਦਰ ਸਹੀ ਲਈ ਵਿਦੇਸ਼ ਮੁਦਰਾ ਕਨੂੰਨ ਤੋਂ ਛੋਟਾ ਦੁਆ ਕੇ ਬਾਹਰਲੀਆਂ ਸੰਗਤਾਂ ਵੱਲੋਂ ਦਾਨ ਦੇਣਾ ਦੀ ਇਜਾਜ਼ਤ ਦੁਆਉਣਾ ਕੀ ਅਜਿਹੇ ਕਦਮ ਹਨ ਜੋ ਅਸੀ ਇਸ ਸਰਕਾਰ ਦੌਰਾਨ ਕੌਮ ਲਈ ਕਰ ਸਕੇ।
ਉਹਨਾਂ ਕਿਹਾ ਕੇ ਕੌਮ ਲਈ ਸਭ ਤੋਂ ਅਹਿਮ ਤੇ ਇਤਿਹਾਸਿਕ ਘੜੀ ਸ਼੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਨੂੰ ਖੁੱਲ੍ਹਵਾਉਣ ਸੀ। ਜਿਸ ਲਈ ਮੈਂ ਅਕਾਲ ਪੁਰਖ ਤੇ ਗੁਰੂ ਸਾਹਿਬਾਨ ਦਾ ਕੋਟ ਕੋਟ ਧੰਨਵਾਦ ਕਰਦੀ ਹਾਂ। ਉਹਨਾਂ ਕਿਹਾ ਸਿੱਖ ਕੌਮ ਲਈ ਚੁੱਕੇ ਇਹਨਾਂ ਕਦਮ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਣੀ ਹਨ।
ਬੀਬਾ ਬਾਦਲ ਨੇ ਅੱਗੇ ਚੱਲ ਕੇ ਲਿਖਿਆ ਕਿ ਐੱਨ ਡੀ ਏ ਦੀ ਏ ਸਰਕਾਰ ਦੌਰਾਨ ਹੀ ਪੰਜਾਬ ਨੂੰ ਅਹਿਮ ਪ੍ਰਾਪਤੀਆਂ ਹੋਈਆਂ ਜਿਵੇਂ ਕਿ ਅੰਤਰ ਰਾਸ਼ਟਰੀ ਹਵਾਈ ਅੱਡਾ ਤੇ ਬਠਿੰਡਾ ਤੇ ਆਦਮ ਪੁਰ ਵਿਖੇ ਡੋਮੈਸਟਿਕ ਹਵਾਈ ਅੱਡੇ, ਹਜ਼ੂਰ ਸਾਹਿਬ ਨੰਦੇੜ ਸਾਹਿਬ ਦੇ ਦਰਸ਼ਨ ਲਈ ਆਉਣਾ ਸ਼ੁਰੂ ਕਰਨਾ ਵੀ ਕੌਮ ਲਈ ਅਹਿਮ ਪ੍ਰਾਪਤੀਆਂ ਹਨ।
ਇਸ ਦੇ ਨਾਲ ਨਾਲ ਉਹਨਾਂ ਕਿਹਾ ਕੇ ਪੰਜਾਬ ਨੂੰ ਅਨੇਕਾਂ ਵਿਕਾਸ ਪ੍ਰੋਜੈਕਟ ਐੱਨ ਦੀ ਸਰਕਾਰ ਵੱਲੋਂ ਦਿੱਤੇ ਗਏ ਜਿਸ ਨਾਲ ਸੂਬੇ ਵਿਚ ਵਿਸ਼ਵ ਪੱਧਰੀ ਚੌਂਹ ਮਾਰਗੀ ਸੜਕਾਂ ਦਾ ਜਾਲ ਵਿਛਿਆ, ਬਠਿੰਡਾ ਵਿਚ ਏਮਜ਼, ਅੰਮ੍ਰਿਸਤਰ ਵਿਚ ਆਈ ਆਈ ਐੱਮ ਤੇ ਪੀ ਗਈ ਐੱਮ ਰ ਐਚ ਈ , ਵਰਗੇ ਪ੍ਰੋਜੈਕਟ ਲੱਗੇ। ਉਹਨਾਂ ਕਿਹਾ ਕੇ ਬਠਿੰਡੇ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਤੇਲ ਰਿਫਾਇਨਰੀ ਵੀ ਐਨਡੀਏ ਦੀ ਸਰਕਾਰ ਦੀ ਹੀ ਪੰਜਾਬ ਨੂੰ ਦੇਣ ਹੈ
ਬੀਬਾ ਬਾਦਲ ਨੇ ਕਿਹਾ ਕਿ ਦੇਸ਼ ਦੇ ਦੋ ਸਿਰਕੱਢ ਆਗੂਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਬਿਹਾਰੀ ਵਾਜਪੇਈ ਜੀ ਵੱਲੋਂ ਪੰਜਾਬ ਵਿਚ ਅਮਨ ਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਲਈ ਜੋ ਗਠਬੰਧਨ ਸ਼ੁਰੂ ਕੀਤਾ ਗਿਆ ਸੀ ਉਸ ਨੇ ਪੰਜਾਬ ਦੇ ਫਿਜ਼ਾ ਨੂੰ ਪੁਰ ਅਮਨ ਤੇ ਸਦਭਾਵਨਾ ਵਾਲਾ ਬਣਾਇਆ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਆਪਾਂ ਸਾਰੇ ਰਲ ਮਿਲ ਕਿ ਇਸ ਕਾਰਜ ਨੂੰ ਹੋਰ ਭੀ ਅੱਗੇ ਵਧਾਉਂਦੇ ਰਹਾਂਗੇ।