Asian Games 2026: ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਗੋਲਡ ਮੈਡਲ
Babushahi Network
ਨਿਸ਼ਿਨ (ਜਪਾਨ), 3 ਅਕਤੂਬਰ 2026- ਏਸ਼ੀਆਈ ਖੇਡਾਂ 2026 ਦੇ ਪੁਰਸ਼ ਟੀ-20 ਕ੍ਰਿਕਟ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ। ਕਪਤਾਨ ਸ਼੍ਰੇਅਸ ਅੱਯਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਸਾਹਮਣੇ 212 ਦੌੜਾਂ ਦਾ ਟੀਚਾ ਰੱਖਿਆ।
ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ 61 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਤੋਂ ਬਾਅਦ ਤਿਲਕ ਵਰਮਾ ਨੇ ਤੇਜ਼ ਅਰਧ-ਸੈਂਕੜਾ ਜੜਦਿਆਂ 51 ਦੌੜਾਂ ਬਣਾਈਆਂ, ਜਦਕਿ ਸ਼ਿਵਮ ਦੁਬੇ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਸ਼੍ਰੇਅਸ ਅੱਯਰ ਨੇ 21 ਅਤੇ ਈਸ਼ਾਨ ਕਿਸ਼ਨ ਨੇ 20 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਦਬਾਅ ਹੇਠ ਰਹੀ ਅਤੇ ਨਿਰਧਾਰਿਤ 20 ਓਵਰਾਂ ਵਿੱਚ ਟੀਚੇ ਤੋਂ 19 ਦੌੜਾਂ ਪਿੱਛੇ ਰਹਿ ਗਈ। ਆਖਰੀ ਓਵਰਾਂ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸੰਯਮ ਬਣਾਈ ਰੱਖਦਿਆਂ ਜਿੱਤ ਪੱਕੀ ਕੀਤੀ। ਫਾਈਨਲ ਦੌਰਾਨ ਟੌਸ ਮੌਕੇ ਭਾਰਤੀ ਕਪਤਾਨ ਸ਼੍ਰੇਅਸ ਅੱਯਰ ਅਤੇ ਪਾਕਿਸਤਾਨੀ ਕਪਤਾਨ ਸਾਹਿਬਜ਼ਾਦਾ ਫ਼ਰਹਾਨ ਵਿਚਾਲੇ ਹੱਥ ਨਾ ਮਿਲਾਉਣ ਦਾ ਮਾਮਲਾ ਵੀ ਚਰਚਾ ਵਿੱਚ ਰਿਹਾ।
- Download Babushahi App
-
-