ਨਵੀਂ ਦਿੱਲੀ, 18 ਫਰਵਰੀ - ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਵਿਸ਼ਵ ਕੱਪ ਜਿੱਤਣ ਤੋਂ ਬਾਅਦ 2000-2020 ਦੇ ਲਾਰੇਂਸ ਸਪੋਰਟਿੰਗ ਮੋਮੈਂਟ ਪੁਰਸਕਾਰ (Laureus Sporting Moment Award 2000-2020) ਨਾਲ ਸਨਮਾਨਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਪਣੇ ਘੇਰਲੂ ਮੈਦਾਨ 'ਤੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸਚਿਨ ਤੇਂਦੂਲਕਰ ਨੂੰ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਆਪਣੇ ਮੋਢਿਆਂ 'ਤੇ ਚੁੱਕ ਲਿਆ ਸੀ। ਜਿਸ ਨੂੰ ਕਿ 'ਲਾਰੇਂਸ ਸਪੋਰਟਿੰਗ ਮੋਮੈਂਟ' ਨੇ ਸਭ ਤੋਂ ਵਧੀਆ ਪਲ ਮੰਨਿਆ ਸੀ। ਇਸ ਦੇ ਲਈ ਭਾਰਤੀ ਪ੍ਰਸ਼ੰਸਕਾ ਵੱਲੋਂ ਸਚਿਨ ਨੂੰ ਸਭ ਤੋਂ ਵੱਧ ਵੋਟ ਮਿਲੇ।