ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਇਜਲਾਸ ਦੀਆਂ ਤਿਆਰੀਆਂ
ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਦਾ ਇਜਲਾਸ ਕਰਨ ਤੋਂ ਪਹਿਲਾਂ ਪਿੰਡਾਂ, ਬਲਾਕਾਂ ਤੇ ਜਿਲਿਆਂ ਦੀਆਂ ਚੋਣਾਂ ਕਰਵਾਉਣ ਦੀਆਂ ਤਾਰੀਖਾਂ ਤੈਅ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਸਾਰੇ ਬਲਾਕਾਂ ਦੀਆਂ ਜਿਲਿਆਂ ਦੀਆਂ, ਅਤੇ ਅਗਲੇ ਦਿਨਾਂ ਚ ਸੂਬੇ ਦਾ ਇਜਲਾਸ ਸੰਪੰਨ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ।।ਪਿੰਡ ਕਮੇਟੀਆਂ ਦੀਆਂ ਚੋਣਾਂ ਲਗਭਗ ਹੋ ਚੁੱਕੀਆਂ ਹਨ ਉਸ ਤੋਂ ਬਾਅਦ 10 ਨਵੰਬਰ ਤੱਕ ਸਾਰਿਆਂ ਬਲਾਕਾਂ ਦੀਆਂ ਚੋਣਾਂ ਕੀਤੀਆਂ ਜਾਣਗੀਆਂ। 10 ਨਵੰਬਰ ਤੋਂ 20 ਨਵੰਬਰ ਤੱਕ ਜ਼ਿਲ੍ਹਿਆਂ ਦੀਆਂ ਚੋਣਾਂ ਦੀਆਂ ਤਾਰੀਖਾਂ ਮਿਥੀਆਂ ਗਈਆਂ ਹਨ ।
ਪ੍ਰੋਗਰਾਮ ਅਨੁਸਾਰ10 ਨਵੰਬਰ ਨੂੰ ਮਾਨਸਾ ਅਤੇ ਬਰਨਾਲਾ, 11 ਨਵੰਬਰ ਨੂੰ ਪਟਿਆਲਾ ਅਤੇ ਫਾਜ਼ਿਲਕਾ, 12 ਨਵੰਬਰ ਨੂੰ ਮੁਕਤਸਰ ਸਾਹਿਬ ਅਤੇ ਮਲੇਰ ਕੋਟਲਾ, 13 ਨਵੰਬਰ ਨੂੰ ਸੰਗਰੂਰ ਅਤੇ ਫਰੀਦਕੋਟ, 14 ਨਵੰਬਰ ਨੂੰ ਜ਼ਿਲਾ ਬਠਿੰਡਾ ਦੀਆਂ ਚੋਣਾਂ ਕਰਾਉਣ ਦੀਆਂ ਤਾਰੀਖਾਂ ਮਿਥੀਆਂ ਗਈਆਂ ਹਨ ਅਤੇ ਤਰਨ ਤਰਨ, ਅੰਮ੍ਰਿਤਸਰ, ਗੁਰਦਾਸਪੁਰ ਜਿਲ੍ਹੇ ਦੀਆਂ ਚੋਣਾਂ 15 ਨਵੰਬਰ ਨੂੰ ਕਰਵਾਈਆਂ ਜਾਣੀਆਂ ਹਨ।। ਬਾਕੀ ਰਹਿੰਦੇ ਜਿਲੇ ਲੁਧਿਆਣਾ, ਮੋਹਾਲੀ, ਜਲੰਧਰ, ਹੁਸ਼ਿਆਰਪੁਰ ਅਤੇ ਫਿਰੋਜਪੁਰ ਦੀਆਂ ਤਾਰੀਖਾਂ ਦਾ ਐਲਾਨ ਇਸ ਤੋਂ ਬਾਅਦ ਕੀਤਾ ਜਾਵੇਗਾ। ਉਸ ਤੋਂ ਬਾਅਦ ਸੂਬੇ ਦਾ ਅਜਲਾਸ ਕਰਕੇ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਾਮਰਾਜੀ ਨੀਤੀਆਂ ਤੇ ਚਲਦਿਆਂ ਜਮੀਨਾਂ, ਰੁਜ਼ਗਾਰ ਅਤੇ ਜਨਤਕ ਅਦਾਰੇ ਖੋਹਣ ਲਈ ਤਿੱਖੇ ਹਮਲੇ ਲਿਆਂਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਹਮਲਿਆਂ ਨੂੰ ਠੱਲ੍ਹਣ ਲਈ ਮਜਬੂਤ ਕਿਸਾਨ ਲਹਿਰ ਦੀ ਲੋੜ ਹੈ ਜਿਸ ਦੀ ਅਗਵਾਈ ਲਈ ਦ੍ਰਿੜ ਅਤੇ ਪ੍ਰਪੱਕ ਇਰਾਦਿਆਂ ਵਾਲੇ ਆਗੂ ਕਰ ਸਕਦੇ ਹਨ। ਉਹਨਾਂ ਸਾਰੇ ਜ਼ਿਲਾ ਬਲਾਕ ਅਤੇ ਪਿੰਡ ਆਗੂਆਂ ਨੂੰ ਇਸ ਕੰਮ ਲਈ ਲੱਕ ਬੰਨ ਕੇ ਜੁੱਟਣ ਦੀ ਅਪੀਲ ਕੀਤੀ ਅਤੇ ਨਾਲ ਨਾਲ ਆਪਣੇ ਬਲਾਕ ਪੱਧਰੇ ਜਿਲਾ ਪੱਧਰੇ ਅਜਲਾਸਾਂ ਦੀਆਂ ਤਿਆਰੀਆਂ ਕਰਨ ਵਾਸਤੇ ਹਿਸਾਬ ਕਿਤਾਬ ਅਤੇ ਕਾਰਜਕਰੀ ਰਿਪੋਰਟਾਂ ਤਿਆਰ ਕਰਨ ਲਈ ਵੀ ਕਿਹਾ ਕਿਉਂਕਿ ਪਿਛਲੀ ਲੜੇ ਘੋਲਾਂ ਦਾ ਲੇਖਾ ਜੋਖਾ ਕੀਤਾ ਜਾ ਸਕੇ ਤੇ ਉਹਨਾਂ ਦੇ ਚੰਗੇ ਸਾਬਕਾਂ ਨੂੰ ਪੱਲੇ ਬੰਨ ਕੇ ਅੱਗੇ ਵਧਿਆ ਜਾ ਸਕੇ ਤੇ ਘਾਟਾ ਕਮਜ਼ੋਰੀਆਂ ਨੂੰ ਟਿਕ ਕੇ ਉਹਨਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣ।
- Download Babushahi App
-
-